ਅਜਬ ਗਜਬਖਬਰਾਂਦੁਨੀਆ

ਭੂਚਾਲ ਦੇ 3 ਮਹੀਨਿਆਂ ਬਾਅਦ ਮਲਬੇ ‘ਚੋਂ ਜ਼ਿੰਦਾ ਨਿਕਲਿਆ ਸ਼ਖ਼ਸ !

ਦਮਿਸ਼ਕ-ਸੀਰੀਆ ਅਤੇ ਤੁਰਕੀ ਵਿੱਚ ਭੂਚਾਲਾਂ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ। ਤੁਰਕੀ ਅਤੇ ਸੀਰੀਆ ‘ਚ 6 ਫਰਵਰੀ ਦੀ ਰਾਤ ਆਏ ਭੂਚਾਲ ਦੇ ਕਈ ਜ਼ੋਰਦਾਰ ਝਟਕਿਆਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਜ਼ਖਮੀ ਹੋਏ। ਪਰ 100 ਦਿਨ ਬਾਅਦ ਵੀ ਰੈਸਕਿਊ ਟੀਮਾਂ ਮਲਬਾ ਹਟਾਉਣ ਦਾ ਕੰਮ ਕਰ ਰਹੀਆਂ ਹਨ। ਇਸ ਦੌਰਾਨ ਈਰਾਨੀ ਨਿਊਜ਼ ਵੈੱਬਸਾਈਟ ਅਖਬਾਰ ਫੋਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਈਰਾਨ ਦੇ ਬਚਾਅ ਦਲਾਂ ਨੇ ਅਲੇਪੋ ਸੂਬੇ ਦੇ ਉੱਤਰ ਵਿੱਚ ਢਹਿ-ਢੇਰੀ ਇਮਾਰਤਾਂ ਦੇ ਮਲਬੇ ਨੂੰ ਹਟਾਉਂਦੇ ਹੋਏ ਮਲਬੇ ਹੇਠੋਂ ਇੱਕ ਵਿਅਕਤੀ ਨੂੰ ਬਚਾਇਆ ਹੈ। ਬਚਾਏ ਗਏ ਵਿਅਕਤੀ ਦੀ ਵੀਡੀਓ ਫੁਟੇਜ ਵੀ ਦਿਖਾਈ ਗਈ ਹੈ। ਵੀਡੀਓ ਵਿੱਚ ਇੱਕ ਵਿਅਕਤੀ ਨੂੰ ਸੰਘਣੀ, ਵਧੀ ਹੋਈ ਦਾੜ੍ਹੀ ਨਾਲ ਦਿਖਾਇਆ ਗਿਆ ਹੈ, ਉਸ ਦਾ ਸਰੀਰ ਬੁਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਹੈ। ਉਸ ਦਾ ਸਰੀਰ ਕੋਈ ਹਰਕਤ ਨਹੀਂ ਕਰ ਪਾ ਰਿਹਾ ਹੈ। ਉਹ ਹੱਥ ਵੀ ਨਹੀਂ ਹਿਲਾ ਪਾ ਰਿਹਾ ਪਰ ਦੇਖ ਸਕਦਾ ਹੈ, ਸੁਣ ਸਕਦਾ ਹੈ। ਉਹ ਅੱਖਾਂ ਦੀਆਂ ਪੁਤਲੀਆਂ ਹਿਲਾ ਕੇ ਕੁਝ ਇਸ਼ਾਰੇ ਕਰ ਰਿਹਾ ਹੈ। ਡਾਕਟਰਾਂ ਨੇ ਕਿਹਾ ਕਿ ਬਿਨਾਂ ਭੋਜਨ ਅਤੇ ਪਾਣੀ ਦੇ ਉਸ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਹੈ। ਅਸਲ ਵਿਚ ਸੀਰੀਆ ਅਤੇ ਤੁਰਕੀ ਵਿੱਚ ਭੂਚਾਲਾਂ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ। ਜਾਣਕਾਰੀ ਮੁਤਾਬਕ ਉਸੇ ਰਾਤ ਉਕਤ ਸ਼ਖ਼ਸ ਵੀ ਮਲਬੇ ਵਿਚ ਦੱਬਿਆ ਗਿਆ ਸੀ। ਬਚਾਅ ਦਸਤੇ ਨੂੰ ਅਚਾਨਕ ਇਕ ਸ਼ਖ਼ਸ ਦੀ ਬੌਡੀ ਮਿਲੀ। ਬਚਾਅ ਦਸਤੇ ਨੇ ਉਸ ਨੂੰ ਮ੍ਰਿਤ ਸਮਝ ਕੱਪੜੇ ਵਿਚ ਲਪੇਟਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਹਿੱਲਣ ਲੱਗੀਆਂ। ਇਹ ਦੇਖ ਬਚਾਅ ਦਸਤਾ ਹੈਰਾਨ ਰਹਿ ਗਿਆ।
7 ਮਈ ਨੂੰ ਸੀਰੀਅਨ ਪੀਪਲਜ਼ ਕੌਂਸਲ (ਸੰਸਦ) ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਹੁਸੈਨ ਅਰਨੋਸ ਨੇ ਭੂਚਾਲ ਤੋਂ ਬਾਅਦ ਦੀ ਸਥਿਤੀ ਬਾਰੇ ਇੱਕ ਅਪਡੇਟ ਦਿੱਤੀ। ਉਨ੍ਹਾਂ ਕਿਹਾ ਕਿ 6 ਫਰਵਰੀ ਦੀ ਕੁਦਰਤੀ ਆਫ਼ਤ ਦੇ ਨਤੀਜੇ ਵਜੋਂ 225,000 ਪਰਿਵਾਰ ਪ੍ਰਭਾਵਿਤ ਹੋਏ, 1,414 ਲੋਕ ਮਾਰੇ ਗਏ ਅਤੇ 2,367 ਜ਼ਖਮੀ ਹੋਏ, ਜਦਕਿ 1,553 ਨੂੰ ਮਲਬੇ ਹੇਠੋਂ ਬਚਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਮੌਤਾਂ ਦੀ ਕੁੱਲ ਗਿਣਤੀ 10 ਲੱਖ ਤੋਂ ਵੱਧ ਗਈ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਗੁਆ ਦਿੱਤੇ ਹਨ, ਉਨ੍ਹਾਂ ਨੂੰ 32 ਅਸਥਾਈ ਆਸਰਾ ਘਰਾਂ ਵਿੱਚ ਰਿਹਾਇਸ਼ ਦਿੱਤੀ ਗਈ ਹੈ,”। ਪੀ.ਐੱਮ. ਅਰਨੌਸ ਦੇ ਅਨੁਸਾਰ ਇੱਕ ਤਕਨੀਕੀ ਨਿਰੀਖਣ ਕੀਤੇ ਜਾਣ ਤੋਂ ਬਾਅਦ ਇਹ ਸਥਾਪਿਤ ਕੀਤਾ ਗਿਆ ਸੀ ਕਿ ਅਲੇਪੋ ਅਤੇ ਲਤਾਕੀਆ ਪ੍ਰਾਂਤਾਂ ਵਿੱਚ 216,000 ਇਮਾਰਤਾਂ ਵਿੱਚੋਂ 9,000 ਤੋਂ ਵੱਧ ਅਸਥਿਰ ਸਨ ਅਤੇ ਉਨ੍ਹਾਂ ਨੂੰ ਢਾਹਿਆ ਜਾਣਾ ਚਾਹੀਦਾ ਹੈ।

Comment here