ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਦਿਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਖੇਡਾਂ ਦੀਆਂ ਅਕੈਡਮੀਆਂ ਨੂੰ ਉਸ ਸਮੇਂ ਇਕ ਵੱਡਾ ਹੁਲਾਰਾ ਮਿਲਿਆ ਜਦ ਸ਼੍ਰੋਮਣੀ ਕਮੇਟੀ ਦੇ ਖੇਡ ਸਕੱਤਰ ਸ ਤੇਜਿੰਦਰ ਸਿੰਘ ਪੱਡਾ ਤੇ ਹਾਕੀ ਅਡਵਾਈਜ਼ਰ ਸ ਗੁਰਮੀਤ ਸਿੰਘ, ਕੋਚ ਸ ਪ੍ਰੇਮ ਸਿੰਘ ਤੇ ਸ ਸੁਰਜੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਹਾਕੀ ਟੀਮ ਦੇ ਨੌਜਵਾਨਾਂ ਨੇ ਭਾਰਤ ਦੀਆਂ ਵੱਖ-ਵੱਖ ਨਾਮਵਰ ਕੰਪਨੀਆਂ ਦੀਆਂ ਹਾਕੀ ਟੀਮਾਂ ਨੂੰ ਸਮੂਹ ਚੈਂਪੀਅਨਸ਼ਿਪ ਦੇ ਮੈਚਾਂ ਵਿੱਚ ਵੱਡੇ ਫ਼ਰਕ ਨਾਲ ਹਰਾ ਕੇ 6 ਵੀ ਐਸਐਨਬੀਪੀ ਚੈਂਪੀਅਨਸ਼ਿਪ ਪੂਣਾ ਦਾ ਫਾਈਨਲ ਮੁਕਾਬਲਾ ਜਿੱਤ ਕੇ ਸ਼੍ਰੋਮਣੀ ਕਮੇਟੀ ਨੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਖੇਡ ਸਕੱਤਰ ਡਾ ਤਜਿੰਦਰ ਸਿੰਘ ਪੱਡਾ ਹਾਕੀ ਟੀਮ ਦੇ ਅਡਵਾਈਜ਼ਰ ਸ ਗੁਰਮੀਤ ਸਿੰਘ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਭਾਰਤ ਦੇ ਪ੍ਰਸਿੱਧ ਸ਼ਹਿਰ ਪੂਣਾ ਵਿਖੇ ਐਸਐਨਬੀਪੀ ਹਾਕੀ ਆਲ ਇੰਡੀਆ ਚੈਂਪੀਅਨਸ਼ਿਪ ਵਿੱਚ ਸਮੁੱਚੇ ਭਾਰਤ ਤੋਂ 32 ਨਾਮਵਰ ਹਾਕੀ ਟੀਮਾਂ ਨੇ ਸ਼ਿਰਕਤ ਕੀਤੀ, ਜਿਸ ਦੌਰਾਨ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪਹਿਲੇ ਮੈਚ ਵਿੱਚ ਮਣੀਪੁਰ ਨੂ 12, 0 ਨਾਵਲ ਟਾਟਾ ਨੂੰ 2, 0 ਕੁਆਰਟਰ ਫਾਈਨਲ ਵਿੱਚ ਸੇਲ ਨੂ 5, 0 ਨਾਲ ਤੇ ਸੈਮੀਫਾਈਨਲ ਮੁਕਾਬਲੇ ਵਿੱਚ ਅਨਵਰ ਹਾਕੀ ਅਕੈਡਮੀ ਯੂਪੀ ਨੂੰ 4, 0 ਤੇ ਫਾਈਨਲ ਮੁਕਾਬਲਾ ਚੈਂਪੀਅਨਸ਼ਿਪ ਦਾ ਭਾਰਤ ਦੀ ਪ੍ਰਸਿੱਧ ਹਾਕੀ ਅਕੈਡਮੀ ਟੀਮ ਧਿਆਨ ਚੰਦ ਨੂੰ 4. 3 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਫਾਈਨਲ ਖ਼ਿਤਾਬ ਸ਼੍ਰੋਮਣੀ ਕਮੇਟੀ ਦੇ ਨਾਮ ਲਗਵਾਇਆ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਤੇ ਫਰੀਦਕੋਟ ਵਿਖੇ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕੋਚ ਤੇ ਅਡਵਾਈਜ਼ਰ ਇਨ੍ਹਾਂ ਨੌਜਵਾਨਾਂ ਨੂੰ ਹਾਕੀ ਖੇਡ ਪ੍ਰਤੀ ਤਿਆਰ ਕਰਦੇ ਹੋਏ ਦਿਨ ਰਾਤ ਮਿਹਨਤ ਕਰਵਾ ਰਹੇ ਹਨ ਜਿਸ ਦੇ ਨਤੀਜੇ ਉਨ੍ਹਾਂ ਚੈਂਪੀਅਨਸ਼ਿਪ ਜਿੱਤਣ ਤੇ ਆਏ ਹਨ ਤੇ ਸ਼੍ਰੋਮਣੀ ਕਮੇਟੀ ਦਾ ਨਾਮ ਪੂਰੇ ਭਾਰਤ ਵਿੱਚ ਨਹੀਂ ਪੂਰੀ ਦੁਨੀਆਂ ਦੇ ਖੇਡ ਜਗਤ ਵਿਚ ਸ਼ਾਮਲ ਹੋ ਗਿਆ ਹੈ, ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੀ ਹਾਕੀ ਟੀਮ ਦੇ ਕਪਤਾਨ ਕਮਲਜੀਤ ਸਿੰਘ ਤੇ ਜਗਜੀਤ ਸਿੰਘ ਤੇ ਟੀਮ ਦੇ ਹੋਰ ਹਾਕੀ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਸਾਰੇ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਪਣੀ ਟੀਮ ਦਾ ਨਾਮ ਰੌਸ਼ਨ ਕੀਤਾ।
Comment here