ਨਵੀਂ ਦਿੱਲੀ-ਭਾਰਤ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ 64 ਲੱਖ 56 ਹਜ਼ਾਰ 911 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਟੀਕਾਕਾਰਨ 138.34 ਕਰੋੜ ਤੋਂ ਵੱਧ ਹੋ ਗਿਆ ਹੈ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 138 ਕਰੋੜ 34 ਲੱਖ 78 ਹਜ਼ਾਰ 181 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਉੱਥੇ ਹੀ ਪਿਛਲੇ 24 ਘਂਟਿਆਂ ’ਚ ਸੰਕਰਮਣ ਦੇ 5326 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਹੁਣ 79 ਹਜ਼ਾਰ 97 ਕੋਰੋਨਾ ਤੋਂ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.23 ਫੀਸਦੀ ਹੈ। ਇਸੇ ਮਿਆਦ ’ਚ 8043 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹਾਲੇ ਤੱਕ ਕੁੱਲ 3 ਕਰੋੜ 41 ਲੱਖ 95 ਹਜ਼ਾਰ 60 ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.40 ਫੀਸਦੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 10 ਲੱਖ 14 ਹਜ਼ਾਰ 79 ਕੋਰੋਨਾ ਟੈਸਟ ਕੀਤੇ ਗਏ ਹਨ। ਦੇਸ਼ ’ਚ ਕੁੱਲ 66 ਕਰੋੜ 61 ਲੱਖ 62 ਹਜ਼ਾਰ 659 ਕੋਰੋਨਾ ਟੈਸਟ ਕੀਤੇ ਹਨ।
ਭਾਰਤ ’ਚ 138 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ

Comment here