ਅਪਰਾਧਸਿਆਸਤਖਬਰਾਂ

ਭਾਰਤ ’ਚ ਹਰ ਰੋਜ਼ ਔਸਤਨ 418 ਲੋਕ ਕਰ ਰਹੇ ਨੇ ਖ਼ੁਦਕੁਸ਼ੀਆਂ

ਨਵੀਂ ਦਿੱਲੀ-ਕੇਂਦਰ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਾਲ 2020 ਵਿੱਚ 1,53,052 ਖ਼ੁਦਕੁਸ਼ੀ ਮਾਮਲੇ ਦਰਜ ਕੀਤੇ ਗਏ ਭਾਵ ਇਕ ਦਿਨ ਵਿੱਚ ਔਸਤਨ 418 ਖ਼ੁਦਕੁਸ਼ੀਆਂ ਕੀਤੀਆਂ ਗਈਆਂ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ 2019 ਦੇ ਮੁਕਾਬਲੇ ਸਾਲ 2020 ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸਾਲ 2019 ਵਿੱਚ ਇਨ੍ਹਾਂ ਦੀ ਗਿਣਤੀ 1,39,123 ਸੀ।

 ਕਿਸਾਨ ਨੇ ਸਮਸ਼ਾਨਘਾਟ ’ਚ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮਾਨਸਾ-ਪੈਸਿਆਂ ਦਾ ਇੰਤਜ਼ਾਮ ਨਾ ਹੋਣ ਤੇ ਹੋਰ ਦੇਣਦਾਰੀਆਂ ਨੂੰ ਲੈ ਕੇ ਜਗਸੀਰ ਸਿੰਘ ਪਿੰਡ ਅਕਲੀਆ ਨੇ  ਪਿੰਡ ਦੇ ਸਮਸ਼ਾਨਘਾਟ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਮ੍ਰਿਤਕ ਕਿਸਾਨ ਜਗਸੀਰ ਸਿੰਘ (27) ਦੇ ਪਿਤਾ ਭੂਰਾ ਸਿੰਘ ਨੇ ਦੱਸਿਆ ਕਿ ਘਰ ਵਿਚ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਪਰ ਵਿਆਹ ਵਾਸਤੇ ਕੋਈ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਤੇ ਹੋਰ ਦੇਣਦਾਰੀਆਂ ਨੂੰ ਲੈ ਕੇ ਜਗਸੀਰ ਸਿੰਘ ਪਰੇਸ਼ਾਨ ਰਹਿਣ ਲੱਗਿਆ ਸੀ, ਜਿਸ ਕਰ ਕੇ ਉਸ ਨੇ ਚੁੱਪ ਚਪੀਤੇ ਵੀਰਵਾਰ ਦੀ ਰਾਤ ਘਰੋਂ ਸਮਸ਼ਾਨਘਾਟ ਵਿਚ ਜਾ ਕੇ ਖੁਦ ਨੂੰ ਫ਼ਾਹਾ ਲਗਾ ਲਿਆ, ਜਿਸ ਵਿਚ ਉਸ ਦੀ ਮੌਤ ਹੋ ਗਈ।

Comment here