ਇੱਕ ਹਫ਼ਤੇ ਚ ਅੰਕੜਾ 77 ਹਜ਼ਾਰ ਤੋਂ 2 ਲੱਖ ਨੂੰ ਪਾਰ
ਨਵੀਂ ਦਿੱਲੀ-ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਕਿੰਨੀ ਤੇਜ਼ੀ ਨਾਲ ਵੱਧ ਰਹੇ ਹਨ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਹਫ਼ਤੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 77 ਹਜ਼ਾਰ ਤੋਂ ਵੱਧ ਕੇ ਦੋ ਲੱਖ ਹੋ ਗਈ ਹੈ। ਪਿਛਲੇ ਇੱਕ ਹਫ਼ਤੇ ਵਿੱਚ ਔਸਤਨ 30 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ। ਛੇ ਰਾਜਾਂ ਵਿੱਚ ਐਕਟਿਵ ਕੇਸ 10 ਹਜ਼ਾਰ ਤੋਂ ਵੱਧ ਹਨ। ਪਿਛਲੇ ਹਫ਼ਤੇ ਸਿਰਫ਼ ਦੋ ਰਾਜਾਂ ਵਿੱਚ ਇਹ ਗਿਣਤੀ 10 ਹਜ਼ਾਰ ਤੋਂ ਪਾਰ ਸੀ। ਭਾਰਤ ਵਿੱਚ ਅੱਜ 2,14,000 ਐਕਟਿਵ ਕੇਸ ਹਨ। ਇੱਕ ਹਫ਼ਤਾ ਪਹਿਲਾਂ ਇਹ ਗਿਣਤੀ 77 ਹਜ਼ਾਰ ਸੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 58,097 ਮਾਮਲੇ ਦਰਜ ਕੀਤੇ ਗਏ ਹਨ। ਦੁਨੀਆ ਭਰ ਵਿੱਚ ਹੁਣ ਰੋਜ਼ਾਨਾ 17.62 ਲੱਖ ਕੇਸ ਦਰਜ ਹੋ ਰਹੇ ਹਨ। ਭਾਰਤ ਵਿੱਚ ਅੱਜ 2,14,000 ਐਕਟਿਵ ਕੇਸ ਹਨ। ਪਿਛਲੇ ਇੱਕ ਹਫ਼ਤੇ ਵਿੱਚ ਰੋਜ਼ਾਨਾ ਔਸਤਨ 29,925 ਮਾਮਲੇ ਦਰਜ ਕੀਤੇ ਗਏ ਹਨ।
ਭਾਰਤ ਚ ਤੇਜ਼ੀ ਨਾਲ ਵਧ ਰਹੇ ਨੇ ਕੋਵਿਡ ਕੇਸ

Comment here