ਸਿਆਸਤਖਬਰਾਂਦੁਨੀਆ

ਭਾਰਤੀ ਰਾਜਦੂਤ ਦੀ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਨਾਲ ਮੁਲਾਕਾਤ

ਵਿਗਿਆਨ ਤੇ ਟੈਕਨਾਲੌਜੀ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਤੇ ਕੀਤਾ ਵਿਚਾਰ ਵਟਾਂਦਰਾ
ਨਵੀਂ ਦਿੱਲੀ-ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਗਿਆਨ ਸਬੰਧੀ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਪ੍ਰੋਫੈਸਰ ਏਰਿਕ ਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਵਿਗਿਆਨ ਅਤੇ ਟੈਕਨਾਲੌਜੀ ਦੇ ਖੇਤਰ ’ਚ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਉਨ੍ਹਾਂ ਦੇ ਨਾਲ ਵਿਚਾਰ ਸਾਂਝੇ ਕੀਤੇ। ਸੰਧੂ ਅਤੇ ਲੈਂਡਰ ਵਿਚਾਲੇ ਹੋਈ ਬੈਠਕ ’ਚ ਸਿਹਤ ਸੇਵਾ, ਟੈਕਨਾਲੌਜੀ, ਪੁਲਾੜ, ਧਰਤੀ ਅਤੇ ਮਹਾਸਾਗਰ ਵਿਗਿਆਨ, ਊਰਜਾ, ਉੱਭਰਦੀਆਂ ਤਕਨੀਕਾਂ ਅਤੇ ਵਿਗਿਆਨ ਅਤੇ ਟੈਕਨਾਲੌਜੀ ਸਿੱਖਿਆ ਦੇ ਖੇਤਰ ’ਚ ਸਹਿਯੋਗ ਸਮੇਤ ਅਹਿਮ ਖੇਤਰਾਂ ’ਤੇ ਵਿਚਾਰ ਵਚਾਂਦਰਾ ਕੀਤਾ ਗਿਆ।
ਸਿਹਤ ਸੇਵਾ ਦੇ ਸੰਦਰਭ ’ਚ ਬੈਠਕ ਮਹੱਤਵਪੂਰਣ
ਬੈਠਕ ਤੋਂ ਬਾਅਦ ਸੰਧੂ ਨੇ ਟਵੀਟ ਕੀਤਾ ਕਿ ਅਸੀਂ ਭਾਰਤੀ ਅਤੇ ਅਮਰੀਕੀ ਅਗਵਾਈ ਦੀ ਤਰਜੀਹ ਵਾਲੇ ਖੇਤਰ ਵਿਗਿਆਨ ਅਤੇ ਟੈਕਨਾਲੌਜੀ ’ਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਮਜ਼ਬੂਤ ਕਰਨ ’ਤੇ ਵਿਚਾਰ ਸਾਂਝੇ ਕੀਤੇ। ਇਹ ਬੈਠਕ ਸਿਹਤ ਸੇਵਾ ਦੇ ਸੰਦਰਭ ’ਚ ਮਹੱਤਵ ਰੱਖਦੀ ਹੈ। ਗਣਿਤ ਵਿਗਿਆਨੀ ਤੇ ਜੈਨੇਟਿਕਸਿਸਟ ਲੈਂਡਰ ਜੀਨੋਮਿਕਸ ਅਤੇ ਮਾਲਿਕਿਊਲਰ ਬਾਇਓਲੌਜੀ ’ਚ ਵੀ ਮਾਹਰ ਹਨ। ਉਹ ਭਾਰਤ ’ਚ ਵਿਗਿਆਨੀ ਸਮੂਹਾਂ ਨਾਲ ਲੰਮੇਂ ਸਮੇਂ ਤੋਂ ਜੁਡæੇ ਰਹੇ ਹਨ।
ਕਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ
ਬੈਠਕ ਅਜਿਹੇ ਸਮਾਂ ’ਚ ਹੋਈ ਹੈ ਜਦੋਂ ਕੋਵਿਡ-19 ਦੇ ਟੀਕਿਆਂ ਅਤੇ ਦਵਾਈਆਂ ਦੇ ਸੰਬੰਧ ’ਚ ਸਸਤੇ ਹੱਲ ਮੁਹੱਈਆ ਕਰਾਉਣ ਲਈ ਅਮਰੀਕਾ ਅਤੇ ਭਾਰਤ ਸਹਿਯੋਗ ਕਰ ਰਹੇ ਹਨ। ਸਿਹਤ ਅਤੇ ਮੈਡੀਕਲ ਵਿਗਿਆਨ ਦੇ ਖੇਤਰ ’ਚ ਦੋਵਾਂ ਦੇਸ਼ਾਂ ਵਿਚਾਲੇ ਅਕਤੂਬਰ, 2021 ’ਚ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਸਨ। ਸੰਧੂ ਵਿਗਿਆਨ ਅਤੇ ਟੈਕਨਾਲੌਜੀ ਦੇ ਖੇਤਰ ’ਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਸੀਨੀਅਰ ਪ੍ਰਬੰਧਕੀ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ। ਸੰਧੂ ਨੇ ਲੈਂਡਰ ਤੋਂ ਇਲਾਵਾ ‘ਐਨਰਜੀ ਫਾਰ ਸਾਇੰਸ’ ਦੇ ਅਪਰ ਮੰਤਰੀ ਗੇਰਾਲਡਿਨ ਰਿਚਮੰਡ ਨਾਲ ਵੀ ਮੁਲਾਕਾਤ ਕੀਤੀ ਸੀ।

Comment here