ਅਪਰਾਧਸਿਆਸਤਖਬਰਾਂ

ਭਾਜਪਾ ਨੇਤਾ ਮੰਚ ’ਤੇ ਬੈਠਣ ਨੂੰ ਲੈ ਕੇ ਹੋਏ ਘਸੁੰਨ-ਮੁੱਕੀ

ਕੰਨੌਜ-ਯੂ ਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਦਿਨ ਸੂਬੇ ਵਿਚ ਰੈਲੀਆਂ ਅਤੇ ਜਨਸਭਾਵਾਂ ਹੋ ਰਹੀਆਂ ਹਨ। ਭਾਜਪਾ ਵਰਕਰ ਹੀ ਆਪਸ ਵਿਚ ਭਿੜ ਗਏ। ਦਰਅਸਲ ਮੰਚ ’ਤੇ ਬੈਠਣ ਨੂੰ ਲੈ ਕੇ ਵਿਧਾਇਕਾ ਅਤੇ ਜ਼ਿਲ੍ਹਾ ਉੱਪ ਪ੍ਰਧਾਨ ਦੇ ਸਮਰਥਕਾਂ ਵਿਚਾਲੇ ਵਿਵਾਦ ਹੋ ਗਿਆ। ਸਥਾਨਕ ਭਾਜਪਾ ਆਗੂ ਵਿਪਿਨ ਦ੍ਰਿਵੇਦੀ ਨਾਲ ਮੰਚ ’ਤੇ ਬੈਠਣ ਨੂੰ ਲੈ ਕੇ ਕਹਾਸੁਣੀ ਹੋ ਗਈ। ਮੰਚ ’ਤੇ ਬੈਠਣ ਨੂੰ ਲੈ ਕੇ ਮਾਮਲਾ ਇੰਨਾ ਗਰਮ ਹੋ ਗਿਆ ਕਿ ਗਾਲ੍ਹਾ ਦੇ ਨਾਲ-ਨਾਲ ਹੱਥੋਪਾਈ ਵੀ ਸ਼ੁਰੂ ਹੋ ਗਈ। ਮੰਚ ’ਤੇ ਹੀ ਇਕ-ਦੂਜੇ ’ਤੇ ਘਸੁੰਨ-ਮੁੱਕੇ ਚੱਲੇ।
ਇਹ ਘਟਨਾ ਕੰਨੌਜ ’ਚ ਭਾਜਪਾ ਦੇ ਜਨ ਵਿਸ਼ਵਾਸ ਯਾਤਰਾ ਦੌਰਾਨ ਹੋਈ।  ਜਨ ਸਭਾ ਲਈ ਇਕ ਮੰਚ ਤਿਆਰ ਕੀਤਾ ਗਿਆ ਸੀ। ਮੌਜੂਦਾ ਵਿਧਾਇਕ ਅਤੇ ਭਾਜਪਾ ਜ਼ਿਲ੍ਹਾ ਉੱਪ ਪ੍ਰਧਾਨ ਦੇ ਸਮਰਥਕਾਂ ’ਚ ਮੰਚ ’ਤੇ ਬੈਠਣ ਨੂੰ ਲੈ ਕੇ ਵਿਵਾਦ ਹੋ ਗਿਆ। ਮੌਜੂਦਾ ਭਾਜਪਾ ਵਿਧਾਇਕਾ ਅਰਚਨਾ ਪਾਂਡੇ ਦੇ ਸਮਰਥਕਾਂ ’ਤੇ ਭਾਜਪਾ ਜ਼ਿਲ੍ਹਾ ਉੱਪ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਹਮਲਾ ਕਰਨ ਦਾ ਦੋਸ਼ ਹੈ। ਮਾਮਲੇ ਦੀ ਵੀਡੀਓ ਵੀ ਸਾਹਮਣੇ ਆਇਆ ਹੈ।
ਇਸ ਮਾਮਲੇ ਵਿਚ ਵਿਪਿਨ ਨੇ ਮੌਜੂਦਾ ਵਿਧਾਇਕਾ ਅਰਚਨਾ ਪਾਂਡੇ ਦੇ ਸਮਰਥਕਾਂ ’ਤੇ ਕੁੱਟਮਾਰ ਦਾ ਦੋਸ਼ ਲਾ ਰਹੇ ਹਨ। ਦੱਸ ਦੇਈਏ ਕਿ ਯੂ. ਪੀ. ਵਿਚ ਸੱਤਾਧਾਰੀ ਪਾਰਟੀ ਭਾਜਪਾ ਜਨ ਵਿਸ਼ਵਾਸ ਯਾਤਰਾ ਕੱਢ ਰਹੀ ਹੈ, ਜਿਸ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬੀਤੇ 5 ਸਾਲਾਂ ’ਚ ਕੀਏ ਗਏ ਵਿਕਾਸ ਕੰਮਾਂ ਦਾ ਲੇਖਾ-ਜੋਖਾ ਜਨਤਾ ਵਿਚਾਲੇ ਰੱਖਦੇ ਹਨ।

Comment here