ਅਪਰਾਧਸਿਆਸਤਖਬਰਾਂ

ਬੀ.ਐੱਸ.ਐੱਫ. ਨੇ ਫਾਇਰਿੰਗ ਕਰਕੇ ਖਦੇੜਿਆ ਡਰੋਨ

ਸਾਂਬਾ-ਸਰਹੱਦ ’ਤੇ ਪਾਕਿਸਤਾਨ ਵੱਲੋਂ ਲਗਾਤਾਰ ਹਲਚਲ ਦੇਖਣ ਨੂੰ ਮਿਲ ਰਹੀ ਹੈ, ਕੁਝ ਦਿਨ ਪਹਿਲਾਂ ਡਰੋਨ ਵੱਲੋਂ ਹਥਿਆਰਾਂ ਦਾ ਜ਼ਖੀਰਾ ਵਿਜੇਪੁਰ ਕੋਲ ਡੇਗਿਆ ਗਿਆ ਸੀ ਜਦਕਿ 2 ਦਿਨ ਪਹਿਲਾਂ ਹੀ ਪਾਕਿਸਤਾਨੀ ਗੁੱਬਾਰਾ ਵੀ ਸਰਹੱਦ ਦੇ ਪਿੰਡ ਕੋਲ ਮਿਲਿਆ ਸੀ। ਹੁਣ ਫਿਰ ਇਥੋਂ ਦੇ ਕੌਮਾਂਤਰੀ ਬਾਰਡਰ ’ਤੇ ਪਾਕਿਸਤਾਨ ਨੇ ਇਕ ਵਾਰ ਫਿਰ ਡਰੋਨ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਖਦੇੜ ਦਿੱਤਾ। ਜਾਣਕਾਰੀ ਅਨੁਸਾਰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਨਾਰਾਇਣਪੁਰ ਪੋਸਟ ਕੋਲ ਰਾਤ ਦੇ ਸਮੇਂ ਡਰੋਨ ਦੀ ਗਤੀਵਿਧੀ ਦੇਖਣ ’ਤੇ ਲਗਭਗ 20 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਇਸ ਦੌਰਾਨ ਸ਼ਨੀਵਾਰ ਸਵੇਰੇ ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੁਝ ਵੀ ਬਰਾਮਦ ਨਹੀਂ ਹੋਇਆ।

Comment here