ਜਲੰਧਰ–ਚੰਡੀਗੜ੍ਹ ਦੇ ਅੱਖਾਂ ਦੇ ਇਕ ਡਾਕਟਰ ਨੇ 11 ਸਾਲ ਦੇ ਯਤਨਾਂ ਪਿੱਛੋਂ ਅਜਿਹੀ ਐਪ ਤਿਆਰ ਕੀਤੀ ਹੈ, ਜੋ ਮਨੁੱਖਾਂ ’ਚ ਆਉਣ ਵਾਲੀ ਬੀਮਾਰੀ ਬਾਰੇ ਜਾਣਕਾਰੀ ਦੇ ਸਕਦੀ ਹੈ। ਇਹ ਐਪ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਅਤੇ ਆਵਾਜ਼ ਦੇ ਨਮੂਨੇ ਦੀ ਜਾਂਚ ਕਰਕੇ ਰਿਪੋਰਟ ਦਿੰਦੀ ਹੈ, ਜਿਸ ਵਿਚ ਸਰੀਰ ’ਚ ਹੋਣ ਵਾਲੀਆਂ ਤਬਦੀਲੀਆਂ, ਆਉਣ ਵਾਲੀਆਂ ਵੱਖ-ਵੱਖ ਬੀਮਾਰੀਆਂ, ਉਨ੍ਹਾਂ ਦੇ ਇਲਾਜ ਬਾਰੇ ਅਤੇ ਜੇ ਕਿਸੇ ਕਿਸਮ ਦੇ ਟੈਸਟ ਦੀ ਲੋੜ ਹੈ ਤਾਂ ਇਹ ਐਪ ਉਸ ਦੀ ਸਲਾਹ ਵੀ ਦਿੰਦੀ ਹੈ। ਮਤਲਬ ਸਲਾਹ ਦੇਣ ਵਾਲਾ ਪੂਰਾ ਹਸਪਤਾਲ ਹੀ ਮੋਬਾਇਲ ’ਚ ਮੌਜੂਦ ਹੈ।
‘ਜੇ. ਵੀ. ਸਕੈਨ’ ਨਾਂ ਨਾਲ ਵਿਕਸਿਤ ਇਸ ਐਪ ਦੇ ਨਿਰਮਾਤਾ ਡਾ. ਮਹੇਸ਼ ਹੁਕਮਾਨੀ ਹਨ। ਉਹ ਇਸ ਤਕਨੀਕ ਨੂੰ ਲੈ ਕੇ ਦੇਸ਼ ਭਰ ’ਚ ਜਾ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਚੰਡੀਗੜ੍ਹ ’ਚ ਵੀ ਆਪਣੀ ਇਸ ਖੋਜ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆ ’ਚ ਇਸ ਤਰ੍ਹਾਂ ਦੀ ਤਕਨੀਕ ’ਤੇ ਅਧਿਐਨ 4 ਦੇਸ਼ਾਂ ’ਚ ਚੱਲ ਰਿਹਾ ਹੈ, ਜਿਨ੍ਹਾਂ ਵਿਚ ਅਮਰੀਕਾ ਅਤੇ ਇਜ਼ਰਾਈਲ ਸ਼ਾਮਲ ਹਨ। ਭਾਰਤ ਵੀ ਇਨ੍ਹਾਂ ਵਿਚੋਂ ਇਕ ਹੈ। ਇਸ ਤਕਨੀਕ ਦੀ ਵਿਵਹਾਰਕਤਾ ਦੀ ਗੱਲ ਕਰਦੇ ਹੋਏ ਡਾ. ਹੁਕਮਾਨੀ ਨੇ ਦੱਸਿਆ ਕਿ ਡਬਲਿਊ. ਐੱਚ. ਓ.-ਜੈਨੇਵਾ ਕਨਵੈਂਸ਼ਨ 1984 ਵੱਲੋਂ ਤੈਅ ਹਦਾਇਤਾਂ ਮੁਤਾਬਕ ਪੂਰਾ ਕਾਂਸੈਪਟ ਵਿਕਸਿਤ ਅਤੇ ਪਰਿਪੱਕ ਹੈ ਅਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਪੇਟੈਂਟ ਪ੍ਰੋਟੈਸ਼ਨ ਕਾਪੀਰਾਈਟ ਪ੍ਰੋਟੈਕਸ਼ਨ ਤਹਿਤ ਸੁਰੱਖਿਆ ’ਚ ਹੈ, ਜਿਸ ਵਿਚ 2 ਹਜ਼ਾਰ ਤੋਂ ਵੱਧ ਲੋਕਾਂ ਦਾ ਸਫ਼ਲ ਇਲਾਜ ਕੀਤਾ ਗਿਆ ਹੈ।
ਇਸ ਐਪ ਨੂੰ ਮੋਬਾਇਲ ’ਚ ਡਾਊਨਲੋਡ ਕਰਕੇ ਜਾਂ ਕੰਪਿਊਟਰ ਆਧਾਰਿਤ ਵਿੰਡੋ ਸਿਸਟਮ ਰਾਹੀਂ ਖੋਲਿ੍ਹਆ ਜਾਂਦਾ ਹੈ। 30 ਸੈਕਿੰਡਾਂ ਦੀ ਆਪਣੀ ਆਵਾਜ਼ ਰਿਕਾਰਡ ਕਰਨ ਤੋਂ ਬਾਅਦ ਇਸ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਪੂਰੇ ਸਰੀਰ ਦੀ ਜਾਂਚ ਕੀਤੀ ਜਾਂਦੀ ਹੈ। ਸਰੀਰ ਦੇ ਵੱਖ-ਵੱਖ ਅੰਗਾਂ ਦੀ ਸਥਿਤੀ ਬਾਰੇ ਗ੍ਰੇਡਿੰਗ, ਰਿਪੋਰਟ ਵਿਚ ਆਉਂਦੀ ਹੈ, ਜੋ ਕਿਸੇ ਅੰਗ ਦੇ ਮਜ਼ਬੂਤ ਜਾਂ ਕਮਜ਼ੋਰ ਹੋਣ ਦਾ ਸੰਕੇਤ ਦਿੰਦੀ ਹੈ। ਐਪ ਵਿਚ ਕਈ ਕਿਸਮਾਂ ਦੇ ਟੈਸਟਾਂ ਦਾ ਵੀ ਸੁਝਾਅ ਦਿੱਤਾ ਜਾਂਦਾ ਹੈ ਅਤੇ ਵਿਸ਼ੇਸ਼ ਬੀਮਾਰੀ ਦੇ ਮਾਹਿਰ ਡਾਕਟਰ ਤੋਂ ਸਲਾਹ ਲੈਣ ਲਈ ਕਿਹਾ ਜਾਂਦਾ ਹੈ ਮਤਲਬ ਘਰ ਬੈਠੇ ਕੋਈ ਵਿਅਕਤੀ ਇਸ ਐਪ ਰਾਹੀਂ ਆਪਣੀ ਸਰੀਰਕ ਸਥਿਤੀ ਬਾਰੇ ਨਾ ਸਿਰਫ ਜਾਣਕਾਰੀ ਲੈ ਸਕਦਾ ਹੈ, ਸਗੋਂ ਆਪਣਾ ਇਲਾਜ ਖ਼ੁਦ ਵੀ ਕਰ ਸਕਦਾ ਹੈ, ਅੱਧਾ ਡਾਕਟਰ ਬਣ ਸਕਦਾ ਹੈ।
ਬਿਮਾਰੀ ਦੀ ਜਾਣਕਾਰੀ ਦੇਣ ਵਾਲੀ ਬਣੀ ਐਪ

Comment here