ਖਬਰਾਂਚਲੰਤ ਮਾਮਲੇਦੁਨੀਆ

ਬਾਰਾਮੁਲਾ ‘ਚ ਲਾਪਤਾ ਸਿੱਖ ਇੰਜੀਨੀਅਰ ਦੀ ਮਿਲੀ ਲਾਸ਼

ਸ੍ਰੀਨਗਰ-ਬੀਤੇ ਦਿਨਾਂ ਤੋਂ ਲਾਪਤਾ ਹੋਏ ਸੀਨੀਅਰ ਇੰਜੀਨੀਅਰ ਗੁਰਮੀਤ ਸਿੰਘ ਦੀ ਲਾਸ਼ ਜੇਹਲਮ ਦਰਿਆ ਤੋਂ ਬਰਾਮਦ ਕਰ ਲਈ ਗਈ ਹੈ । ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੂਲਾ ਵਿਚ ਤਾਇਨਾਤ ਸਹਾਇਕ ਕਾਰਜਕਾਰੀ ਇੰਜੀਨੀਅਰ (ਏ.ਈ.ਈ.) ਗੁਰਮੀਤ ਸਿੰਘ 25 ਅਗਸਤ ਦੀ ਸ਼ਾਮ ਤੋਂ ਲਾਪਤਾ ਸੀ। ਉਸ ਦੀ ਲਾਸ਼ ਲੋਅਰ ਜੇਹਲਮ ਹਾਈਡਲ ਪ੍ਰੋਜੈਕਟ ਦੇ ਬੈਰਾਜ ਤੋਂ ਮਿਲੀ। ਗੁਰਮੀਤ ਸਿੰਘ ਦੀ ਲਾਸ਼ ਮਿਲਣ ਬਾਰੇ ਪਤਾ ਲੱਗਣ ਤੋਂ ਬਾਅਦ ਕਸਬੇ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ। ਪ੍ਰਦਰਸ਼ਨ ਵਿਚ ਸ਼ਾਮਿਲ ਲੋਕਾਂ ਨੇ ਗੁਰਮੀਤ ਸਿੰਘ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ । ਜ਼ਿਆਦਾਤਾਰ ਲੋਕ ਇਹ ਖ਼ਦਸ਼ਾ ਜਤਾ ਰਹੇ ਸਨ ਕਿ ਗੁਰਮੀਤ ਸਿੰਘ ਦਾ ਕਤਲ ਕੀਤਾ ਗਿਆ ਹੈ ।ਸਰਬ ਪਾਰਟੀਆਂ ਸਿੱਖ ਤਾਲਮੇਲ ਕਮੇਟੀ (ਏ.ਪੀ.ਐਸ.ਸੀ.ਸੀ.) ਨੇ ਇਸ ਰਹੱਸਮਈ ਮੌਤ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਏ. ਪੀ. ਐਸ. ਸੀ. ਸੀ. ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਕਿਉਂਕਿ ਪੂਰੇ ਘਟਨਾਕ੍ਰਮ ਵਿਚ ਠੇਕੇਦਾਰਾਂ ਦੀ ਕਥਿਤ ਭੂਮਿਕਾ ਵੱਲ ਉਂਗਲ ਉਠਾਈ ਗਈ ਹੈ, ਇਸ ਲਈ ਜ਼ਰੂਰੀ ਹੈ ਕਿ ਸੀ.ਬੀ.ਆਈ. ਵਰਗੀ ਪੇਸ਼ੇਵਰ ਏਜੰਸੀ ਤੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ।

Comment here