ਚੰਡੀਗੜ੍ਹ-ਇੱਥੇ ਬਾਊਂਸਰ ਸੁਰਜੀਤ ਨੂੰ ਮਾਰਚ 2020 ਵਿਚ ਸੈਕਟਰ-38 ਵੈਸਟ ਵਿਚ ਮੋਟਰਸਾਈਕਲ ’ਤੇ ਆਏ ਦੋ ਸ਼ਾਰਪ ਸ਼ੂਟਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਪੁਲਸ ਨੇ ਸੈਕਟਰ-37 ਦੇ ਮਕਾਨ ਹੜੱਪਣ ਦੇ ਮੁਲਜ਼ਮ ਬਾਊਂਸਰ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਨੀਰਜ ਚਸਕਾ ਨੂੰ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਮਲੋਆ ਥਾਣਾ ਪੁਲਸ ਨੇ ਬਾਊਂਸਰ ਦੇ ਕਤਲ ਮਾਮਲੇ ਵਿਚ ਸ਼ੂਟਰ ਨੀਰਜ ਚਸਕਾ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਪੰਜ ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਹੈ।
ਅਦਾਲਤ ਨੇ ਚਸਕਾ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸ਼ੂਟਰ ਚਸਕਾ ਇੰਡਸਟਰੀਅਲ ਏਰੀਆ ਸਥਿਤ ਕਲੱਬ ਦੇ ਬਾਹਰ ਗੁਰਲਾਲ ਦੇ ਕਤਲ ਕੇਸ ਵਿਚ ਵੀ ਲੋੜੀਂਦਾ ਹੈ। ਮਲੋਆ ਥਾਣੇ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਪੁਲਸ ਚਸਕਾ ਤੋਂ ਪੁੱਛਗਿੱਛ ਕਰੇਗੀ।
ਇਸ ਤੋਂ ਪਹਿਲਾਂ ਮਲੋਆ ਥਾਣਾ ਪੁਲਸ ਨੇ ਸੁਰਜੀਤ ਕਤਲ ਕੇਸ ਵਿਚ ਮੁਲਜ਼ਮ ਸੰਜੀਵ ਮਹਾਜਨ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਸੀ। ਉਸ ਤੋਂ ਬਾਅਦ ਪਿਛਲੇ ਸਾਲ ਮ੍ਰਿਤਕ ਬਾਊਂਸਰ ਸੁਰਜੀਤ ਕਤਲ ਕੇਸ ਵਿਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸੰਗਰੂਰ ਜੇਲ ਤੋਂ ਲਿਆਂਦਾ ਗਿਆ ਸੀ। ਪਤਾ ਲੱਗਾ ਹੈ ਕਿ ਸੁਖਪ੍ਰੀਤ ਨੇ ਪੁਲਸ ਰਿਮਾਂਡ ਵਿਚ ਸੁਰਜੀਤ ਕਤਲ ਕੇਸ ਦੀ ਸਾਜ਼ਿਸ਼ ਰਚਣ ਅਤੇ ਹਥਿਆਰਾਂ ਦੀ ਸਪਲਾਈ ਆਦਿ ਸਬੰਧੀ ਜਾਣਕਾਰੀ ਦਿੱਤੀ ਸੀ। ਉਸ ਨੂੰ ਇਸ ਕਤਲ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਸੀ।
ਬਾਊਂਸਰ ਕਤਲ ਮਾਮਲੇ ’ਚ ਸ਼ੂਟਰ ਨੀਰਜ ਚਸਕਾ ਪੰਜ ਦਿਨ ਦੇ ਰਿਮਾਂਡ ’ਤੇ
![](https://panjabilok.net/wp-content/uploads/2022/10/b0075609-murder_850x460_acf_cropped_850x460_acf_cropped.jpg)
Comment here