ਲਾਹੌਰ-ਨਿਊਜ਼ ਚੈਨਲ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਅਲੀ ਨਵਾਜ਼ ਬਲੋਚ ਦਾ ਸ਼ੁੱਕਰਵਾਰ ਸਵੇਰੇ ਕਰਾਚੀ ‘ਚ ਦਿਹਾਂਤ ਹੋ ਗਿਆ। ਬਲੋਚ ਨੂੰ ਪਿਛਲੇ ਹਫ਼ਤੇ ਦੌਰਾ ਪਿਆ ਜਿਸ ਤੋਂ ਉਹ ਉੱਭਰ ਨਹੀਂ ਸਕੇ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕਰਾਚੀ ਦੇ ਕੇ. ਐਮ. ਸੀ. ਸਟੇਡੀਅਮ ਵਿੱਚ ਕੀਤਾ ਜਾਵੇਗਾ।
ਲਿਆਰੀ ਵਿੱਚ ਜਨਮੇ ਬਲੋਚ ਨੇ ਕਈ ਅੰਤਰਰਾਸ਼ਟਰੀ ਮੈਚਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਸਨੂੰ 1996 ਵਿੱਚ ਪ੍ਰੈਜ਼ੀਡੈਂਟ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਪੰਜ ਸਾਲ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕੋਚ ਵਜੋਂ ਸੇਵਾ ਕੀਤੀ। 1967 ਅਤੇ 1974 ਦੇ ਵਿਚਕਾਰ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਤੋਂ ਬਾਅਦ, ਬਲੋਚ ਨੇ ਪੰਜ ਸਾਲ ਅਬੂ ਧਾਬੀ ਵਿੱਚ ਅਮੀਰਾਤ ਐਫਸੀ ਲਈ ਪੇਸ਼ੇਵਰ ਤੌਰ ਖੇਡਿਆ।
Comment here