ਤਰਨਤਾਰਨ-ਇਥੋਂ ਦੇ ਪਿੰਡ ਲਖਣਾ ਤਪਾ ਦੇ ਫ਼ੌਜੀ ਗੁਰਮੋਹਨ ਸਿੰਘ (26) ਪੁੱਤਰ ਗੁਰਮੇਲ ਸਿੰਘ ਜੋ ਸਾਲ 2014 ਦੌਰਾਨ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਚੀਨ ਬਾਰਡਰ ਉਪਰ ਚੀਨੀ ਫ਼ੌਜ ਨਾਲ ਹੋਈ ਲੜਾਈ ਦੌਰਾਨ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਜੰਮੂ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਬੀਤੇ ਕੁਝ ਦਿਨ ਪਹਿਲਾਂ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਗੁਰਮੋਹਨ ਸਿੰਘ ਨੂੰ ਦਿੱਲੀ ਵਿਖੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਜਿੱਥੇ ਬੀਤੇ ਮੰਗਲਵਾਰ ਫ਼ੌਜੀ ਗੁਰਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ। ਸ਼ਹੀਦ ਫ਼ੌਜੀ ਦਾ ਸਸਕਾਰ ਪਿੰਡ ਲਖਣਾ ਤਪਾ ਵਿਖੇ ਪੰਚਾਇਤੀ ਜ਼ਮੀਨ ਵਿੱਚ ਕੀਤਾ ਗਿਆ। ਗੁਰਮੋਹਨ ਸਿੰਘ ਆਪਣੇ ਪਿੱਛੇ ਮਾਤਾ ਪਰਮਜੀਤ ਕੌਰ ਤੋਂ ਇਲਾਵਾ ਇਕ ਭਰਾ ਅਤੇ ਭੈਣ ਛੱਡ ਗਿਆ ਹੈ।
Comment here