ਅਪਰਾਧਸਿਆਸਤਖਬਰਾਂ

ਪੁੰਛ ਚ ਮੁਕਾਬਲੇ ਚ ਇੱਕ ਅੱਤਵਾਦੀ ਮਾਰਿਆ ਗਿਆ

ਸ਼੍ਰੀਨਗਰ- ਲੰਘੇ ਦਿਨ ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਪੁਲਸ ਫੋਰਸ ਦੇ ਜਵਾਨਾਂ ਦੀ ਬੱਸ ਉਤੇ ਹਮਲਾ ਕਰਕੇ ਦੋ ਜਵਾਨਾਂ ਦੀ ਜਾਨ ਲੈ ਲਈ ਸੀ। ਇਸ ਹਮਲੇ ਮਗਰੋਂ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਚੌਕਸੀ ਵਰਤੀ ਜਾ ਰਹੀ ਹੈ, ਤਲਾਸ਼ੀ ਮੁਹਿਮ ਚਲ ਰਹੀ ਹੈ, ਇਸ ਦੌਰਾਨ ਜੰਮੂ-ਕਸ਼ਮੀਰ ‘ਚ ਸਥਿਤ ਪੁੰਛ ਦੇ ਸੂਰਨਕੋਟ ਸੈਕਟਰ ‘ਤੋੰ ਖਬਰ ਆਈ ਹੈ ਕਿ ਇਥੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਫੌਜ, ਸੀਆਰਪੀਐਫ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ‘ਚ ਕੁਝ ਸ਼ੱਕੀ ਲੋਕ ਲੁਕੇ ਹੋਏ ਹਨ। ਜਦੋਂ ਟੀਮ ਸ਼ੱਕੀ ਸਥਾਨ ਦੇ ਨੇੜੇ ਪਹੁੰਚੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਖ਼ਬਰ ਲਿਖੇ ਜਾਣ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ।

ਭਾਰਤੀ ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਦੱਸਿਆ ਕਿ  ਸੂਰਨਕੋਟ ਸੈਕਟਰ ਦੇ ਬਹਿਰਾਮਗਲਾ ‘ਚ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਕਾਰਵਾਈ ‘ਚ ਇੱਕ ਅੱਤਵਾਦੀ ਮਾਰਿਆ ਗਿਆ। ਉਸ ਕੋਲੋਂ ਇੱਕ ਏਕੇ-47 ਰਾਈਫਲ ਅਤੇ ਚਾਰ ਮੈਗਜ਼ੀਨ ਬਰਾਮਦ ਹੋਏ ਹਨ। ਹਾਲੇ ਵੀ ਕਾਰਵਾਈ ਜਾਰੀ ਹੈ।

Comment here