ਕਰਾਚੀ-ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਜਾਰੀ ਹਨ। ਤਾਜ਼ਾ ਮਾਮਲਾ ਪਾਕਿਸਤਾਨ ਸਥਿਤ ਸਰਗੋਧਾ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਬਹੁਤ ਹੀ ਵਿਅਸਤ ਅਤੇ ਹਫੜਾ-ਦਫੜੀ ਵਾਲੇ ਖੇਤਰ ‘ਚ ਸਥਿਤ ਸਿੱਖ ਗੁਰਦੁਆਰਾ, ਜਿਸ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੇਠਲੀ ਮੰਜ਼ਿਲ ਦੇ ਕਮਰਿਆਂ ‘ਚ ਚੱਲ ਰਹੀਆਂ ਹਨ, ਨੂੰ ਸਰਕਾਰੀ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ। ਸਰਕਾਰੀ ਅੰਬਾਲਾ ਮੁਸਲਿਮ ਹਾਈ ਸਕੂਲ ਸਰਗੋਧਾ ਦਾ ਸਾਈਨ ਬੋਰਡ ਗੁਰਦੁਆਰੇ ਦੇ ਅਗਲੇ ਗੇਟ ’ਤੇ ਲੱਗੀਆਂ ਕੁਝ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ। ਸਿਖਰ ‘ਤੇ ਨਿਸ਼ਾਨ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦਾ ਗੁੰਬਦ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰੇ ਨੂੰ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਹੈ। ਸਰਕਾਰ ਇਸ ਪਾਸੇ ਵਾਲ ਕੋਈ ਧਿਆਨ ਨਹੀਂ ਦੇ ਰਹੀ।
Comment here