ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ਵਾਸੀਆਂ ਨੇ ਰਿਸ਼ੀ ਸੁਨਕ ਨੂੰ ਜੱਦੀ ਪਿੰਡ ਆਉਣ ਦਾ ਦਿੱਤਾ ਸੱਦਾ

ਕਰਾਚੀ-ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਹਰ ਪਾਸੇ ਚਰਚੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਗੁਜਰਾਂਵਾਲਾ ਦੇ ਵਸਨੀਕ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਖ਼ੁਸ਼ ਹਨ। ਦੱਸ ਦੇਈਏ ਕਿ ਸੁਨਕ ਦੇ ਦਾਦਾ-ਦਾਦੀ ਪਹਿਲਾਂ ਗੁਜਰਾਂਵਾਲਾ ਰਹਿੰਦੇ ਸਨ। ਸਥਾਨਕ ਲੋਕਾਂ ਨੇ ਸੁਨਕ ਨੂੰ ਯੂ. ਕੇ. ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗੁਜਰਾਂਵਾਲਾ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ। ਗੁਜਰਾਂਵਾਲਾ ਸਥਿਤ ਸੰਸਥਾ ਪੰਜਾਬੀ ਪ੍ਰਚਾਰ (ਪੀ.ਪੀ.) ਦੇ ਬੁਲਾਰੇ ਖਲੀਲ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਸੁਨਕ ‘ਤੇ ਮਾਣ ਹੈ, ਜਿਸ ਦੇ ਬਜ਼ੁਰਗ ਕਦੇ ਗੁਜਰਾਂਵਾਲਾ ਵਿੱਚ ਰਹਿੰਦੇ ਸਨ, ਨੇ ਬਿਨਾਂ ਵਿਰੋਧ ਯੂ.ਕੇ. ‘ਚ ਇਹ ਉੱਚਾ ਅਹੁਦਾ ਹਾਸਲ ਕੀਤਾ ਹੈ। ਖਲੀਲ ਨੇ ਦੱਸਿਆ ਕਿ ਸੁਨਕ ਦੇ ਦਾਦਾ ਰਾਮਦਾਸ ਸੁਨਕ ਗੁਜਰਾਂਵਾਲਾ ਨੇੜੇ ਪਿੰਡ ਘੜਜਾਖ ਵਿੱਚ ਰਹਿੰਦੇ ਸਨ। ਖਲੀਲ ਨੇ ਦਾਅਵਾ ਕੀਤਾ ਕਿ ਰਾਮਦਾਸ ਅਤੇ ਮੱਖਣ ਸਿੰਘ ਦਾ ਪਰਿਵਾਰ ਦੋਸਤ ਸਨ ਅਤੇ ਦੋਵੇਂ ਕੀਨੀਆ ਚਲੇ ਗਏ ਸਨ। ਮੱਖਣ ਸਿੰਘ ਇੱਕ ਸਿੱਖ ਕ੍ਰਾਂਤੀਕਾਰੀ ਸੀ ਜੋ ਕੀਨੀਆ ਦੀ ਆਜ਼ਾਦੀ ਲਈ ਲੜਿਆ ਸੀ ਅਤੇ 1927 ਵਿੱਚ ਕੀਨੀਆ ਚਲਾ ਗਿਆ ਸੀ, ਜਦੋਂ ਕਿ ਰਾਮਦਾਸ ਸੁਨਕ 1935 ਦੇ ਆਸਪਾਸ ਕੀਨੀਆ ਚਲਾ ਗਿਆ ਸੀ।
ਹਾਲਾਂਕਿ ਗਰਜਾਖ ਜਿੱਥੇ ਸੂਨਕ ਦੇ ਦਾਦਾ-ਦਾਦੀ ਰਹਿੰਦੇ ਸਨ, ਉਥੇ ਉਨ੍ਹਾਂ ਦੇ ਘਰ ਦਾ ਨਿਸ਼ਾਨ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਅੰਗੇਰਜ਼ਾਂ iਖ਼ਲਾਫ਼ ਇਕ ਵਿਦਰੋਹ ਹੋਇਆ ਸੀ, ਅੰਗੇਰਜ਼ਾਂ ਦੇ ਅੱਤਿਆਚਾਰ iਖ਼ਲਾਫ਼ ਭਾਰਤੀ ਨੌਜਵਾਨਾਂ ਨੇ ਵੱਡਾ ਵਿਦਰੋਹ ਕੀਤਾ ਸੀ। ਅੰਗੇਰਜ਼ਾਂ ਦਾ ਫੌਕਸ ਗੁਜਰਾਂਵਾਲਾ ’ਤੇ ਸੀ, ਜਿਸ ਕਾਰਨ ਇਸ ਇਲਾਕੇ ਦਾ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ ਬ੍ਰਿਟਿਸ਼ ਫੌਜ ਨੇ ਗੁਰੂ ਨਾਨਕ ਕਾਲਜ ’ਤੇ ਬੰਬਾਰੀ ਕੀਤੀ, ਜਿੱਥੇ ਹੁਣ ਇਸਲਾਮਿਆ ਕਾਲਜ ਹੈ। ਅੰਗਰੇਜ਼ਾਂ ਦੇ ਧੱਕੇ iਖ਼ਲਾਫ਼ ਉਥੋਂ ਦੇ ਵੱਡੇ ਗਿਣਤੀ ਲੋਕ ਪਲਾਇਨ ਕਰ ਗਏ। ਸੁਨਕ ਪਰਿਵਾਰ ਵੀ 1935 ਵਿਚ ਉਥੋਂ ਚਲਾ ਗਿਆ। ਹੋ ਸਕਦਾ ਹੈ ਕਿ ਇਸ ਪਰਿਵਾਰ ਦਾ ਘਰ ਉਸ ਸਮੇਂ ਤੋੜਿਆ ਗਿਆ ਹੋਵੇ। ਖਲਾਲ ਨੇ ਕਿਹਾ ਕਿ ਹੁਣ ਸੁਨਕ ਯੂ. ਕੇ. ਦਾ ਪ੍ਰਧਾਨ ਮੰਤਰੀ ਹਨ। ਗੁਜਰਾਂਵਾਲਾ ਸਥਿਤ ਸੰਸਥਾ ਪੰਜਾਬੀ ਪ੍ਰਚਾਰ ਦੇ ਬੁਲਾਰੇ ਖਲੀਲ ਔਜਲਾ ਨੇ ਕਿਹਾ ਕਿ ਗੁਜਰਾਂਵਾਲਾ ਦੇ ਲੋਕਾਂ ਵਲੋਂ ਸੁਨਕ ਨੂੰ ਇਥੇ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਦਾਦਾ-ਦਾਦੀ ਦਾ ਘਰ ਸੀ।

Comment here