ਲਾਹੌਰ-ਹਿੰਦੂ ਦੇਵਤਾ ਭਗਵਾਨ ਰਾਮ ਦੇ ਪੁੱਤਰ ਲਵ ਲਈ ਬਣਿਆ ਮੰਦਰ ਲਾਹੌਰ ਕਿਲ੍ਹੇ ਵਿਚ ਸਥਿਤ ਹੈ। ਭਾਰਤ ਤੋਂ 87 ਹਿੰਦੂ ਸ਼ਰਧਾਲੂਆਂ ਦਾ ਜੱਥਾ ਲਵ ਮੰਦਰ ਪਹੁੰਚਿਆ ਅਤੇ ਦਰਸ਼ਨ ਕਰਨ ਤੋਂ ਬਾਅਦ ਇਮਰਾਨ ਖਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਭਾਰਤੀਆਂ ਦੇ ਵੀਜ਼ਿਆਂ ਦੀ ਗਿਣਤੀ ਵਧਾਏ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਪੁਰਾਣੀਆਂ ਕਥਾਵਾਂ ਦੇ ਅਨੁਸਾਰ ਲਾਹੌਰ ਦਾ ਨਾਮ ਲਵ ਦੇ ਨਾਮ ਉੱਤੇ ਪਿਆ ਹੈ। ਪ੍ਰਸ਼ਾਸਨ ਨੇ 2018 ਵਿਚ ਮੰਦਰ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਸੀ।
ਪਿਛਲੇ ਹਫ਼ਤੇ ਇੱਥੇ ਆਏ ਸ਼ਰਧਾਲੂਆਂ ਨੇ ਪੰਜਾਬ ਸੂਬੇ ਦੇ ਧਾਰਮਿਕ ਸਥਾਨਾਂ ’ਤੇ ਪੂਜਾ-ਅਰਚਨਾ ਕੀਤੀ। ਲਵ ਮੰਦਰ ਅਤੇ ‘ਗ੍ਰੇਟਰ ਇਕਬਾਲ ਪਾਰਕ’ ਵਿਖੇ ਸ਼ਰਧਾਲੂਆਂ ਦੀ ਆਮਦ ’ਤੇ ਸਖ਼ਤ ਸੁਰੱਖਿਆ ਦੇ ਵਿਚਕਾਰ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਸਮੂਹ ਆਗੂ ਸੰਜੀਵ ਕੁਮਾਰ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀਆਂ ਨੂੰ ਵੱਧ ਤੋਂ ਵੱਧ ਵੀਜ਼ੇ ਜਾਰੀ ਕਰੇ ਤਾਂ ਜੋ ਉਹ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਧਾਰਮਿਕ ਸਥਾਨਾਂ ਦੀ ਚੰਗੀ ਦੇਖ਼ਭਾਲ ਕਰਨ ਲਈ ਇਕੁਇਟੀ ਟਰੱਸਟ ਪ੍ਰਾਪਰਟੀ ਬੋਰਡ ਦਾ ਧੰਨਵਾਦ ਕਰਦੇ ਹੋਏ ਕੁਮਾਰ ਨੇ ਕਿਹਾ, ‘‘ਸਰਕਾਰ ਨੂੰ ਵੀਜ਼ਾ ਨੀਤੀ ਦੀ ਸਮੀਖਿਆ ਕਰਨ ਦੀ ਲੋੜ ਹੈ।’’
ਪਾਕਿ ਪੁੱਜੇ ਹਿੰਦੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਵਧਾਉਣ ਦੀ ਕੀਤੀ ਮੰਗ

Comment here