ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਨੇ ਨਹੀਂ ਦਿੱਤੀ ਭਾਰਤੀ ਨੂੰ ਪੈਦਲ ਹੱਜ ਕਰਨ ਦੀ ਇਜਾਜ਼ਤ

ਲਾਹੌਰ-ਇੱਥੇ ਪੈਦਲ ਹੱਜ ਯਾਤਰਾ ਕਰਨ ਵਾਲਿਆਂ ਲਈ ਖਾਸ ਖਬਰ ਹੈ। ਪਾਕਿਸਤਾਨ ਦੀ ਇਕ ਅਦਾਲਤ ਨੇ ਉਹ ਪਟੀਸ਼ਨ ਰੱਦ ਕਰ ਦਿੱਤੀ, ਜਿਸ ਵਿਚ ਸਰਕਾਰ ਨੂੰ ਪੈਦਲ ਹੱਜ ਕਰਨ ਦੇ ਚਾਹਵਾਨ 29 ਸਾਲਾ ਭਾਰਤੀ ਨਾਗਰਿਕ ਨੂੰ ਵੀਜ਼ਾ ਦੇਣ ਦੀ ਬੇਨਤੀ ਕੀਤੀ ਗਈ ਸੀ। ਉਹ ਵਿਅਕਤੀ ਹੱਜ ਲਈ ਪਾਕਿਸਤਾਨ ਦੇ ਰਸਤੇ ਪੈਦਲ ਸਾਊਦੀ ਅਰਬ ਜਾਣਾ ਚਾਹੁੰਦਾ ਸੀ। ਕੇਰਲ ਦਾ ਰਹਿਣ ਵਾਲਾ ਸ਼ਿਹਾਬ ਭਾਈ ਆਪਣੇ ਗ੍ਰਹਿ ਰਾਜ ਤੋਂ ਰਵਾਨਾ ਹੋਇਆ ਸੀ। ਪਿਛਲੇ ਮਹੀਨੇ ਉਹ ਕਰੀਬ 3000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵਾਹਗਾ ਬਾਰਡਰ ’ਤੇ ਪਹੁੰਚਿਆ ਸੀ। ਪਰ ਵਾਹਗਾ ਬਾਰਡਰ ’ਤੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ, ਕਿਉਂਕਿ ਉਸ ਕੋਲ ਵੀਜ਼ਾ ਨਹੀਂ ਸੀ।
ਲਾਹੌਰ ਹਾਈ ਕੋਰਟ ਦੀ ਬੈਂਚ ਨੇ ਸ਼ਿਹਾਬ ਦੀ ਤਰਫੋਂ ਸਥਾਨਕ ਨਾਗਰਿਕ ਸਰਵਰ ਤਾਜ ਵੱਲੋਂ ਦਾਖ਼ਲ ਪਟੀਸ਼ਨ ਨੂੰ ਰੱਦ ਕਰ ਦਿੱਤਾ। ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਭਾਰਤੀ ਨਾਗਰਿਕ ਨਾਲ ਸਬੰਧਤ ਨਹੀਂ ਹੈ, ਨਾ ਹੀ ਉਸ ਕੋਲ ਅਦਾਲਤ ਤੱਕ ਪਹੁੰਚ ਕਰਨ ਲਈ ਪਾਵਰ ਆਫ ਅਟਾਰਨੀ ਸੀ। ਅਦਾਲਤ ਨੇ ਭਾਰਤੀ ਨਾਗਰਿਕ ਦੇ ਬਾਰੇ ਪੂਰੀ ਜਾਣਕਾਰੀ ਵੀ ਮੰਗੀ, ਜੋ ਪਟੀਸ਼ਨਕਰਤਾ ਨਹੀਂ ਦੇ ਸਕਿਆ। ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ।

Comment here