ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਨਾਲ ਸ਼ਾਂਤੀ ਸਥਾਪਿਤ ਨਹੀਂ ਕਰਨਾ ਚਾਹੁੰਦਾ ਭਾਰਤ-ਅਲਵੀ

ਇਸਲਾਮਾਬਾਦ-ਇਥੇ ‘ਮਾਰਗਲਾ ਸੰਵਾਦ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਵੀਰਵਾਰ ਨੂੰ ਇਲਜ਼ਾਮ ਲਾਇਆ ਕਿ ਭਾਰਤ ਉਨ੍ਹਾਂ ਦੇ ਦੇਸ਼ ਨਾਲ ਸਹਿਯੋਗ ਨੂੰ ਨਜ਼ਰਅੰਦਾਜ਼ ਕਰਕੇ ‘ਸ਼ਾਂਤੀ ਸਥਾਪਿਤ ਨਾ ਕਰਨ’ ਦੀ ਨੀਤੀ ਅਪਣਾ ਰਿਹਾ ਹੈ। ਅਲਵੀ ਨੇ ਕਿਹਾ ਕਿ ਪਾਕਿਸਤਾਨ ਆਪਣੇ ਪੱਖ ਤੋਂ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਪਾਕਿਸਤਾਨ ਨਾਲ ਦੋਸਤੀ ਅਤੇ ਸਹਿਯੋਗ ਨਹੀਂ ਦਿਖਾ ਰਿਹਾ ਹੈ।
ਅਲਵੀ ਨੇ ਕਿਹਾ, ‘‘ਇਹ ਪਾਕਿਸਤਾਨ ਨਾਲ ਸ਼ਾਂਤੀ ਨਾ ਸਥਾਪਿਤ ਕਰਨ ਦੀ ਨੀਤੀ ਹੈ।’’ ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ’ਚ ਅੰਤਰਰਾਸ਼ਟਰੀ ਕੂਟਨੀਤੀ ਅਹਿਮ ਔਜ਼ਾਰ ਹੋ ਸਕਦੀ ਹੈ ਅਤੇ ਉਨ੍ਹਾਂ ਨੇ ਉੱਭਰਦੇ ਦੇਸ਼ਾਂ ਨੂੰ ਵੀਟੋ ਦਾ ਅਧਿਕਾਰ ਦੇਣ ਦੇ ਵਿਚਾਰ ਦਾ ਵਿਰੋਧ ਕੀਤਾ। ਭਾਰਤ ਨੇ ਕਿਹਾ ਹੈ ਕਿ ਉਹ ਅਜਿਹੇ ਮਾਹੌਲ ’ਚ ਪਾਕਿਸਤਾਨ ਨਾਲ ਆਮ ਗੁਆਂਢੀ ਵਾਲੇ ਸਬੰਧ ਚਾਹੁੰਦਾ ਹੈ, ਜੋ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਹੋਵੇ।

Comment here