ਸਿਆਸਤਖਬਰਾਂਦੁਨੀਆ

ਪਾਕਿ ਦੀਆਂ ਮਿਜ਼ਾਈਲਾਂ ਦੇ ਨਾਂ ’ਤੇ ਵਿਵਾਦ

ਇਸਲਾਮਾਬਾਦ-ਬੀਤੇ ਦਿਨੀਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਟਿੱਪਣੀ ਨੂੰ ਪਾਕਿਸਤਾਨ ਨੇ ‘‘ਅਣਉਚਿਤ ਅਤੇ ਭੜਕਾਊ” ਕਰਾਰ ਦਿੱਤਾ ਹੈ ਕਿ ਇਸਲਾਮਾਬਾਦ ਨੇ ਆਪਣੀਆਂ ਮਿਜ਼ਾਈਲਾਂ ਦਾ ਨਾਂ ਭਾਰਤ ’ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੇ ਨਾਂ ’ਤੇ ਰੱਖਿਆ ਹੈ। 1971 ਦੀ ਜੰਗ ’ਚ ਪਾਕਿਸਤਾਨ ’ਤੇ ਭਾਰਤ ਦੀ ਜਿੱਤ ਦੀ ਯਾਦ ’ਚ ‘ਸਵਰਨੀਮ ਵਿਜੇ ਪਰਵ’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਦੀਆਂ ਮਿਜ਼ਾਈਲਾਂ ਦਾ ਨਾਂ ਉਨ੍ਹਾਂ ਬੇਰਹਿਮ ਹਮਲਾਵਰਾਂ – ਗੌਰੀ, ਗਜ਼ਨਵੀ ਅਤੇ ਅਬਦਾਲੀ ਦੇ ਨਾਂ ’ਤੇ ਰੱਖਿਆ ਗਿਆ ਸੀ, ਜਿਨ੍ਹਾਂ ਨੇ ਭਾਰਤ ’ਤੇ ਹਮਲਾ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਕੋਈ ਪਾਕਿਸਤਾਨ ਸਰਕਾਰ ਨੂੰ ਦੱਸੇ ਕਿ ਪਾਕਿਸਤਾਨ ਦੇ ਭੂਗੋਲਿਕ ਖੇਤਰ ਵਿੱਚ ਰਹਿਣ ਵਾਲੇ ਲੋਕ ਵੀ ਇਨ੍ਹਾਂ ਹਮਲਾਵਰਾਂ ਦੇ ਹਮਲੇ ਦਾ ਨਿਸ਼ਾਨਾ ਸਨ। ਉਨ੍ਹਾਂ ਕਿਹਾ ਸੀ ਕਿ ਦੂਜੇ ਪਾਸੇ ਭਾਰਤ ਨੇ ਆਪਣੀਆਂ ਮਿਜ਼ਾਈਲਾਂ ਦਾ ਨਾਂ ‘ਆਕਾਸ਼’, ‘ਪ੍ਰਿਥਵੀ’ ਅਤੇ ‘ਅਗਨੀ’ ਰੱਖਿਆ ਹੈ। ਸਿੰਘ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਪਾਕਿਸਤਾਨ ਦੇ ਵਿਦੇਸ਼ ਦਫਤਰ (ਐੱਫ.ਓ.) ਨੇ ਇੱਥੇ ਕਿਹਾ, ‘‘ਪਾਕਿਸਤਾਨ 12 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਭਾਰਤੀ ਰੱਖਿਆ ਮੰਤਰੀ ਦੁਆਰਾ ਕੀਤੀ ਗਈ ਅਣਉਚਿਤ, ਬੇਲੋੜੀ ਅਤੇ ਭੜਕਾਊ ਟਿੱਪਣੀ ਦੀ ਸਖ਼ਤ ਨਿੰਦਾ ਕਰਦਾ ਹੈ।”

Comment here