ਇਸਲਾਮਾਬਾਦ-ਪਾਕਿਸਤਾਨ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਨੇ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਕੰਟਰੋਲ ਰੇਖਾ (ਐੱਲ.ਓ.ਸੀ.) ਦਾ ਦੌਰਾ ਕੀਤਾ। ਆਸਿਮ ਮੁਨੀਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ ’ਤੇ ਹਮਲਾ ਹੁੰਦਾ ਹੈ ਤਾਂ ਪਾਕਿਸਤਾਨੀ ਹਥਿਆਰਬੰਦ ਸੈਨਾ ਨਾ ਸਿਰਫ ਸਾਡੀ ਮਾਤ ਭੂਮੀ ਦੇ ਇਕ-ਇਕ ਇੰਚ ਦੀ ਰੱਖਿਆ ਕਰਨਗੇ, ਸਗੋਂ ਦੁਸ਼ਮਣ ਦੇਸ਼ ਨੂੰ ਮੂੰਹ ਤੋੜ ਜਵਾਬ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਰਖਚਿਕਰੀ ਸੈਕਟਰ ’ਚ ਤਾਇਨਾਤ ਪਾਕਿਸਤਾਨੀ ਫੌਜੀਆਂ ਨਾਲ ਮੁਲਾਕਾਤ ਕੀਤੀ।
ਮੁਨੀਰ ਨੇ ਕਿਹਾ ਕਿ ਅਸੀਂ ਹਾਲ ਹੀ ’ਚ ਗਿਲਗਿਤ-ਬਾਲਟੀਸਤਾਨ ਅਤੇ ਜੰਮੂ-ਕਸ਼ਮੀਰ ’ਤੇ ਭਾਰਤੀ ਅਗਵਾਈ ਦੇ ਬੇਹੱਦ ਗੈਰ-ਜ਼ਿੰਮੇਵਾਰਾਨਾ ਬਿਆਨ ਸੁਣੇ ਹਨ। ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜੇਕਰ ਸਾਡੇ ’ਤੇ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਦੇ ਹਥਿਆਰਬੰਦ ਫੌਜ ਨਾ ਸਿਰਫ ਸਾਡੀ ਮਾਤ ਭੂਮੀ ਦੇ ਇਕ-ਇਕ ਇੰਚ ਦੀ ਰੱਖਿਆ ਕਰਨ ਲਈ, ਸਗੋਂ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਹਮੇਸ਼ਾ ਤਿਆਰ ਹਨ। ਜਨਰਲ ਮੁਨੀਰ ਨੇ 24 ਨਵੰਬਰ ਨੂੰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲਈ ਸੀ। ਬਾਜਵਾ ਪਾਕਿਸਤਾਨ ਫੌਜ ਮੁਖੀ ਦੇ ਰੂਪ ’ਚ ਦੋ ਵਾਰ ਤਿੰਨ-ਤਿੰਨ ਸਾਲ ਦਾ ਕਾਰਜਕਾਲ ਸੰਭਾਲਣ ਤੋਂ ਬਾਅਦ ਰਿਟਾਇਰ ਹੋਏ ਸਨ।
ਸੀਮਾਵਰਤੀ ਸਰੱਹਦ ਖੇਤਰਾਂ ਦੇ ਦੌਰੇ ਦੌਰਾਨ ਜਨਰਲ ਮੁਨੀਰ ਨੂੰ ਕੰਟਰੋਲ ਰੇਖਾ ਦੇ ਕੋਲ ਦੀ ਤਾਜ਼ਾ ਹਾਲਤ ਅਤੇ ਪਾਕਿਸਤਾਨ ਫੌਜ ਦੀਆਂ ਅਭਿਆਨਗਤ ਤਿਆਰੀਆਂ ਤੋਂ ਜਾਣੂ ਕਰਵਾਇਆ ਗਿਆ। ਜਨਰਲ ਮੁਨੀਰ ਨੇ ਚੁਣੌਤੀਪੂਰਨ ਹਾਲਤ ’ਚ ਉੱਚ ਮਨੋਲਬ ਅਤੇ ਪੇਸ਼ੇਵਰ ਸਮੱਰਥਾ ਦੀ ਜਾਣ-ਪਛਾਣ ਕਰਵਾਉਂਦੇ ਹੋਏ ਆਪਣੇ ਫਰਜ ਦੀ ਪਾਲਨ ਕਰਨ ਲਈ ਪਾਕਿਸਤਾਨੀ ਸੈਨਾ ਅਤੇ ਅਧਿਕਾਰੀਆਂ ਦੀ ਤਾਰੀਫ਼ ਕੀਤੀ।
Comment here