ਕਰਾਚੀ-ਪਾਕਿਸਤਾਨ ਵਿੱਚ ਪਹਿਲੀ ਵਾਰ ਕਰਾਚੀ ਪ੍ਰੈੱਸ ਕਲੱਬ ਨੇ ਪੱਤਰਕਾਰੀ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 25 ਔਰਤਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਸੂਤਰਾਂ ਅਨੁਸਾਰ ਜਿਨ੍ਹਾਂ ਮਹਿਲਾ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਮਲਿਕਾ ਅਫਰੋਜ਼ ਰੋਹਿਲਾ, ਅਸਮਾ ਅਯੂਬ, ਸੁਮੇਹਾ ਖਾਲਿਦ, ਮਰੀਅਮ ਹਸਨ, ਇਰੂਮ ਨੂਰ, ਕੋਕਾਬ ਮਿਰਜ਼ਾ, ਬੁਸ਼ਰਾ ਖਾਲਿਦ, ਰਬੀਨਾ ਯਾਸਮੀਨ, ਸ਼ੇਰ ਬਾਨੋ, ਉਜ਼ਮਾ ਅੰਬੀਰ ਕਾਜ਼ੀ, ਲੁਬਨਾ ਖਾਲਿਦ, ਜ਼ਕੀਆ ਸ਼ਾਮਲ ਹਨ। ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਅਕਾਦਮਿਕ ਸਹਿਜਾ ਕਾਜ਼ੀ, ਜੋ ਕਿ ਪਾਕਿਸਤਾਨ ਦੀ ਪਹਿਲੀ ਮਹਿਲਾ ਪੱਤਰਕਾਰ ਸੀ, ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਪੱਤਰਕਾਰ ਵਜੋਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਨਾ ਤਾਂ ਪਰਿਵਾਰ ਪਸੰਦ ਕਰਦੇ ਹਨ ਅਤੇ ਨਾ ਹੀ ਲੋਕ। 1963 ਵਿੱਚ ਜਦੋਂ ਉਨ੍ਹਾਂ ਨੇ ਪੱਤਰਕਾਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਦੇ ਨਾਲ-ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਿੰਧ ਕਮਿਸ਼ਨ ਫਾਰ ਸਟੇਟਸ ਆਫ ਵੂਮੈਨ ਦੀ ਚੇਅਰਪਰਸਨ ਨੁਜ਼ਰਤ ਸ਼ੀਰੀਨ ਨੇ ਕਿਹਾ ਕਿ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਪੱਤਰਕਾਰ ਵਜੋਂ ਕੀਤੀ ਸੀ ਪਰ ਸਮਾਜ ਨੇ ਮੈਨੂੰ ਪੱਤਰਕਾਰ ਵਜੋਂ ਸਵੀਕਾਰ ਨਹੀਂ ਕੀਤਾ। ਜਿਸ ਆਜ਼ਾਦੀ ਨਾਲ ਪੱਤਰਕਾਰ ਨੂੰ ਕੰਮ ਕਰਨਾ ਪੈਂਦਾ ਹੈ, ਉਸ ਨੂੰ ਸਮਾਜ ਨੇ ਸਵੀਕਾਰ ਨਹੀਂ ਕੀਤਾ, ਜਿਸ ਕਾਰਨ ਉਸ ਨੇ ਪੱਤਰਕਾਰੀ ਨੂੰ ਅਲਵਿਦਾ ਕਹਿ ਦਿੱਤਾ। ਇੱਕ ਹੋਰ ਸੀਨੀਅਰ ਮਹਿਲਾ ਪੱਤਰਕਾਰ ਅਤੇ ਕਈ ਕਿਤਾਬਾਂ ਦੀ ਲੇਖਿਕਾ ਰਜ਼ੀਆ ਸੁਲਤਾਨਾ ਅੱਜ ਉਹ ਜਿਸ ਮੁਕਾਮ ‘ਤੇ ਹੈ, ਉਸ ਲਈ ਖ਼ੁਦ ਧੰਨਵਾਦੀ ਹੈ ਕਿਉਂਕਿ ਸਮਾਜ ਅਤੇ ਪਰਿਵਾਰ ਨੇ ਹਮੇਸ਼ਾ ਮੇਰੀ ਪੱਤਰਕਾਰੀ ਦਾ ਵਿਰੋਧ ਕੀਤਾ ਹੈ। ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਸੁਣ ਕੇ ਕਈ ਔਰਤਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਬਹੁਤੇ ਸਤਿਕਾਰਤ ਮਹਿਲਾ ਪੱਤਰਕਾਰਾਂ ਅਨੁਸਾਰ ਅੱਜ ਵੀ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਔਰਤਾਂ ਲਈ ਪੱਤਰਕਾਰ ਵਜੋਂ ਕੰਮ ਕਰਨ ਲਈ ਅਨੁਕੂਲ ਮਾਹੌਲ ਨਹੀਂ ਹੈ।
ਪਾਕਿ ‘ਚ ਪ੍ਰੈੱਸ ਕਲੱਬ ਨੇ 25 ਮਹਿਲਾ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ

Comment here