ਕਸ਼ਮੋਰ-ਪਾਕਿਸਤਾਨ ਦੇ ਸਿੰਧ ਇਲਾਕੇ ਦੇ ਕਾਸ਼ਮੋਰ ਜ਼ਿਲੇ ਬਕਸ਼ਪੁਰ ਇਲਾਕੇ ਤੋਂ ਹਿੰਦੂ ਵਪਾਰੀ ਜਗਦੀਸ਼ ਕੁਮਾਰ ਮੁੱਕੀ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ ਅਤੇ ਛੱਡਣ ਦੇ ਬਦਲੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹੁਣ ਇਕ ਹੋਰ ਹਿੰਦੂ ਵਪਾਰੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ, ਹੁਣ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਸ ਨੂੰ ਛੱਡਣ ਦੇ ਬਦਲੇ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਕਸ਼ਮੋਰ ਜ਼ਿਲ੍ਹੇ ਦੇ ਵਾਸੀ ਸਾਗਰ ਕੁਮਾਰ ਪੁੱਤਰ ਇੰਦਰ ਲਾਲ ਨੂੰ ਪਿਛਲੇ 19 ਦਿਨਾਂ ਤੋਂ ਹਥਿਆਰ ਬੰਦ ਅਣਪਛਾਤੇ ਲੁਟੇਰਿਆਂ ਨੇ ਅਗਵਾ ਕੀਤਾ ਹੋਇਆ ਹੈ। ਅਗਵਾਕਾਰਾਂ ਨੇ ਬੰਧਕ ਬਣਾਏ ਗਏ ਵਪਾਰੀ ਸਾਗਰ ਕੁਮਾਰ ਦੀ ਇਕ ਵੀਡੀਓ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭੇਜੀ ਹੈ, ਜਿਸ ਵਿਚ ਉਹ ਗੰਨ ਪੁਆਇੰਟ ’ਤੇ ਦਿਖਾਈ ਦੇ ਰਿਹਾ ਹੈ ਅਤੇ ਉਸ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ, ਜਦਕਿ ਇਕ ਹੋਰ ਲੁਟੇਰਾ ਉਸ ‘ਤੇ ਬੰਦੂਕ ਤਾਣੀ ਖੜ੍ਹਾ ਹੈ। ਵੀਡੀਓ ‘ਚ ਪੀੜਤ ਐਸ. ਐਸ. ਪੀ. ਕਾਸ਼ਮੋਰ ਅਮਜਦ ਅਹਿਮਦ ਸ਼ੇਖ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਉਸ ਦੀ ਰਿਹਾਈ ਲਈ ਜਲਦੀ 10 ਕਰੋੜ ਰੁਪਏ ਦੇਣ ਦੀ ਅਪੀਲ ਕਰ ਰਿਹਾ ਹੈ।
ਪਾਕਿ ’ਚ ਇਕ ਹੋਰ ਹਿੰਦੂ ਵਪਾਰੀ ਅਗਵਾ, ਮੰਗੀ 10 ਕਰੋੜ ਦੀ ਫਿਰੌਤੀ

Comment here