ਅਪਰਾਧਸਿਆਸਤਖਬਰਾਂ

ਨਸ਼ੇ ਨੂੰ ਲੈ ਕੇ ਸਿਆਸੀ ਗਰਮਾ ਗਰਮੀ, ਪਰ ਹਾਲਾਤ ਜਿਉਂ ਦੇ ਤਿਉਂ

ਡਰੱਗ ਰਿਪੋਰਟ ਤੇ ਕੋਈ ਕਾਰਵਾਈ ਨਹੀਂ

ਨਸ਼ੇ ਨੇ ਲਈ ਨੌਜਵਾਨ ਦੀ ਜਾਨ

ਨਸ਼ੇੜੀ ਨੇ ਇੱਟ ਮਾਰ ਕੇ ਕੀਤਾ ਪਤਨੀ ਦਾ ਕਤਲ

ਵਿਸ਼ੇਸ਼ ਰਿਪੋਰਟ-ਪਰਦੀਪ ਕੁਮਾਰ

ਪੰਜਾਬ ਵਿੱਚ ਨਸ਼ੇ ਨਾਲ ਨੌਜਵਾਨੀ ਦਾ ਉਜਾੜਾ ਜਾਰੀ ਹੈ, ਦੂਜੇ ਪਾਸੇ ਸਰਕਾਰ ਵਲੋਂ ਬਿਆਨਬਾਜ਼ੀ ਤੋਂ ਵਧਕੇ ਕੁਝ ਨਹੀਂ ਦਿਸ ਰਿਹਾ। ਨਸ਼ੇ ਦੇ ਮਾਮਲੇ ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਗੌਤਮ ਚੀਮਾ ਨੇ ਵੀ ਚਰਚਿਤ ਅਕਾਲੀ ਨੇਤਾ ਖ਼ਿਲਾਫ਼ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ। ਸਰਕਾਰ ਮੀਟਿੰਗਾਂ ਕਰ ਰਹੀ ਹੈ, ਚੋਣ ਸਰਗਰਮੀ ਚ ਇਹ ਮੁਦਾ ਵਿਰੋਧੀ ਧਿਰਾਂ ਵਲੋਂ ਖੂਬ ਉਛਾਲਿਆ ਜਾਣਾ ਹੈ, ਵਿਰੋਧੀ ਹੀ ਕਿਉਂ ਆਪਣੇ ਵੀ ਹੱਥਾਂ ਤੇ ਤੁਕੀ ਫਿਰਦੇ ਨੇ। ਇਸ ਸਿਆਸੀ ਰੌਲੋ ਘਚੇਲੋ ਚ ਨਸ਼ੇ ਦੀ ਮਾਰ ਵੀ ਜਰੀ ਹੈ ਤੇ ਜਾਗਦੇ ਸਿਰਾਂ ਦੀ ਬੇਚੈਨੀ ਵੀ।

ਡਰੱਗ ਰਿਪੋਰਟ ਤੇ ਕੋਈ ਕਾਰਵਾਈ ਨਹੀਂ

ਡਰੱਗ ਮਾਮਲੇ ਚ ਚਰਚਿਤ ਚਿਠੀ ਬਾਰੇ ਤੇ ਨਸ਼ੇ ਨੂੰ ਲੈ ਕੇ ਪੰਜਾਬ ਦੀ ਸਥਿਤੀ ਬਾਰੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਹੈ ਕਿ ਇਕ ਦੂਜੇ ਨੂੰ ਬਚਾਉਣ ਲਈ ਸਿਆਸਤਦਾਨ ਆਪਸ ਵਿਚ ਮਿਲ ਜਾਂਦੇ ਹਨ ਪਰ ਆਮ ਜਨਤਾ ਪਿਸਦੀ ਰਹਿੰਦੀ ਹੈ। ਉਹਨਾਂ ਨੇ ਨਵੰਬਰ 2017 ਵਿਚ ਹਾਈ ਕੋਰਟ ਵਿਚ ਇਕ ਪਟੀਸ਼ਨ ਪਾਈ ਸੀ, ਤੇ ਕੁਝ ਅਜਿਹੇ ਬਿਆਨ ਸੌਂਪੇ, ਜਿਹਨਾਂ ਵਿਚ ਕਿਹਾ ਗਿਆ ਸੀ ਕਿ ਇਹ ਬਿਆਨ ਈਡੀ ਨੂੰ ਦਿੱਤੇ ਗਏ ਹਨ ਤੇ ਇਸ ਵਿਚ ਬਿਕਰਮ ਮਜੀਠੀਆ ਦੀ ਭੂਮਿਕਾ ਦਾ ਜ਼ਿਕਰ ਹੈ। ਇਸ ਸਬੰਧੀ ਪੰਜਾਬ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ। ਅਦਾਲਤ ਕੋਲੋਂ ਮੰਗ ਕੀਤੀ ਗਈ ਸੀ ਕਿ ਇਸ ਸਬੰਧੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਨਵਕਿਰਨ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਹੈ। ਹਰਪ੍ਰੀਤ ਸਿੱਧੂ ਨੇ ਅਪਣੀ ਕਾਰਵਾਈ ਸਬੰਧੀ ਹਾਈ ਕੋਰਟ ਵਿਚ ਇਕ ਹਲਫੀਆ ਬਿਆਨ ਵੀ ਦਿੱਤਾ ਸੀ। ਤੇ ਜਾਂਚ ਕਰਕੇ ਹਾਈ ਕੋਰਟ ਵਿਚ ਜਵਾਬ ਦਾਇਰ ਕੀਤਾ ਸੀ, ਇਸ ਬਾਰੇ ਵਕੀਲਾਂ ਨੂੰ ਕੁਝ ਨਹੀਂ ਪਤਾ ਪਰ ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ ਅਤੇ ਕਈ ਪੱਤਰਕਾਰਾਂ ਕੋਲ ਇਹ ਰਿਪੋਰਟ ਵੀ ਪਹੁੰਚੀ।ਕਿਸੇ ਵਕੀਲ ਨੂੰ ਇਸ ਬਾਰੇ ਨਹੀਂ ਪਤਾ, ਹੋ ਸਕਦਾ ਹੈ ਕਿ ਮਜੀਠੀਆ ਦੇ ਵਕੀਲਾਂ ਨੇ ਸ਼ਾਇਦ ਇਸ ਨੂੰ ਪੜ੍ਹਿਆ ਹੋਵੇ। ਨਵਕਿਰਨ ਸਿੰਘ ਨੇ ਕਿਹਾ ਕਿ ਇਸ ਰਿਪੋਰਟ ’ਤੇ ਹਾਈ ਕੋਰਟ ਨੇ ਈਡੀ ਅਤੇ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਪਣਾ ਜਵਾਬ ਦਾਇਰ ਕੀਤਾ, ਉਹ ਹਾਈ ਕੋਰਟ ਨੇ ਦੇਖਿਆ ਅਤੇ 23 ਮਈ 2018 ਨੂੰ ਅਦਾਲਤ ਨੇ ਰਿਪੋਰਟ ਨੂੰ ਸੀਲਬੰਦ ਕਰ ਦਿੱਤਾ ਅਤੇ ਅਗਲੀ ਪੇਸ਼ੀ ’ਤੇ ਕਾਰਵਾਈ ਕਰਨ ਲਈ ਕਿਹਾ, ਇਸ ਤੋਂ ਬਾਅਦ ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ। ਫੇਰ ਉਹਨਾਂ ਨੇ ਅਪ੍ਰੈਲ 2021 ਵਿਚ ਅਦਾਲਤ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ। ਇਹਨਾਂ ਨੂੰ ਕਾਰਵਾਈ ਕਰਨ ਲਈ ਕਿਹਾ ਜਾਵੇ। ਅਦਾਲਤ ਨੇ ਇਸ ਤੇ ਕਿਹਾ ਕਿ ਅਸੀਂ ਕਦੋਂ ਰੋਕਿਆ, ਪੰਜਾਬ ਪੁਲਿਸ ਕਾਰਵਾਈ ਕਰ ਸਕਦੀ ਹੈ। ਪਿਛਲੀ ਸੁਣਵਾਈ ਦੌਰਾਨ ਜਸਟਿਸ ਏਜੀ ਮਸੀਹ ਨੇ ਵੀ ਪੰਜਾਬ ਸਰਕਾਰ ਨੂੰ ਝਾੜ ਪਾਈ ਕਿ ਸਾਨੂੰ ਕਿਉਂ ਉਡੀਕ ਰਹੇ ਹੋ, ਤੁਸੀਂ ਸੁੱਤੇ ਪਏ ਸੀ? ਉੱਥੇ ਮਜੀਠੀਆ ਦਾ ਵਕੀਲ ਵੀ ਹਾਜ਼ਰ ਸੀ। ਇਸ ਤੋਂ ਬਾਅਦ ਅਸਥਾਨਾ ਦੀ ਚਿੱਠੀ ਦਾ ਕੋਈ ਅਧਾਰ ਨਹੀਂ ਰਹਿ ਗਿਆ। ਉਹਨਾਂ ਕਿਹਾ ਕਿ ਅਸਥਾਨਾ ਤੋਂ ਚਿੱਠੀ ਕਿਸ ਨੇ ਲਿਖਵਾਈ ਅਤੇ ਕੌਣ ਬਚਣਾ ਚਾਹੁੰਦਾ ਹੈ, ਇਸ ਬਾਰੇ ਸਾਰੇ ਜਾਣਦੇ ਹਨ। ਐਸਕੇ ਅਸਥਾਨਾ ਕਿਉਂ ਸਿਆਸਤ ਖੇਡ ਰਿਹਾ ਹੈ? ਨਵਕਿਰਨ ਸਿੰਘ ਦਾ ਕਹਿਣਾ ਹੈ ਕਿ ਅਸੀਂ ਉਡੀਕ ਰਹੇ ਹਾਂ ਕਿ ਇਹ ਡਰਾਮਾ ਕਦੋਂ ਖਤਮ ਹੋਵੇ ਅਤੇ ਲੋਕਾਂ ਨੂੰ ਇਨਸਾਫ ਮਿਲੇ। ਲੋਕ ਜਾਣਨਾ ਚਾਹੁੰਦੇ ਹਨ ਕਿ ਡਰੱਗ ਮਾਫੀਆ ਪੰਜਾਬ ਵਿਚ ਖਤਮ ਕਿਉਂ ਨਹੀਂ ਹੋ ਰਿਹਾ। ਇਹ ਮੇਰਾ ਅਪਣਾ ਕੇਸ ਨਹੀਂ ਹੈ, ਮੈਂ ਪੰਜਾਬ ਦੀ ਜਨਤਾ, ਪੰਜਾਬ ਦੀ ਜਵਾਨੀ, ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ਿਆਂ ਕਾਰਨ ਮਾਰੇ ਗਏ, ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਹਾਂ। ਕਾਫੀ ਦਬਾਅ ਪੈਣ ਦੇ ਬਾਵਜੂਦ ਮੈਂ ਇਹ ਕੇਸ ਲੜ ਰਿਹਾ ਹਾਂ। ਮੈਨੂੰ ਆਸ ਹੈ ਕਿ ਪੰਜਾਬ ਸਰਕਾਰ ਸੱਚ ਸਾਹਮਣੇ ਲਿਆਵੇਗੀ।

ਨਸ਼ੇ ਨੇ ਲਈ ਨੌਜਵਾਨ ਦੀ ਜਾਨ

ਇਕ ਪਾਸੇ ਜਾਗਦੇ ਸਿਰਾਂ ਚ ਨਸ਼ੇ ਕਾਰਨ ਬੇਚੈਨੀ ਹੈ, ਨਿਆਂ ਲਈ ਲੜ ਰਹੇ ਨੇ। ਦੂਜੇ ਪਾਸੇ ਨਸ਼ੇ ਦਾ ਦੈਂਤ ਪੰਜਾਬ ਦੀ ਜਵਾਨੀ ਗਲਾਤਾਰ ਨਿਗਲ ਰਿਹਾ ਹੈ। ਕਲ ਬਰਨਾਲਾ ਜਿਲੇ ਦੇ ਪਿੰਡ ਚੂੰਘਾਂ ਵਿਖੇ ੨੨ ਸਾਲਾ ਗਭਰੂ ਨੂੰ ਨਸ਼ਾ ਨਿਗਲ ਗਿਆ। ਮਿਰਤਕ ਗੁਰਵਿੰਦਰ ਸਿੰਘ ਕਬਡੀ ਦ ਹੋਣਹਾਰੀ ਖਿਡਾਰੀ ਰਿਹਾ। ਉਹ ਨਸ਼ੇ ਦੀ ਹਾਲਤ ਵਿਚ ਪਿੰਡ ਦੀ ਧਰਮਸ਼ਾਲਾ ਵਿਚ ਪਿਆ ਮਿਲਿਆ। ਉਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਇਲਾਕੇ ਚ ਨਸ਼ਾ ਆਮ ਵਿਕਦਾ ਹੈ, ਸਰਕਾਰ ਤੇ ਪੁਲਸ ਕੁਝ ਕਰੇ, ਇਸ ਮਾਮਲੇ ਚ ਥਾਣਾ ਟੱਲੇਵਾਲ ਦੀ ਪੁਲਸ ਕਹਿੰਦੀ ਮਾਮਲੇ ਸਬੰਧੀ ਪਰਿਵਾਰ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨਸ਼ੇੜੀ ਨੇ ਇੱਟ ਮਾਰ ਕੇ ਕੀਤਾ ਪਤਨੀ ਦਾ ਕਤਲ

ਮੋਗਾ ਜਿਲੇ ਦੇ ਪਿੰਡ ਚੁੱਪਕੀਤੀ ਚ ਨਸ਼ਾ ਕਰਨ ਤੋਂ ਵਰਜਣ ਤੇ ਨਸ਼ੇੜੀ ਨੇ ਇਟਾਂ ਮਾਰ ਮਾਰ  ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਮਿਰਤਕਾ ਕਰਮਜੀਤ ਕੌਰ ਦਾ ਪੇਕਾ ਪਿੰਡ ਬੁੱਧ ਸਿੰਘ ਵਾਲਾ ਹੈ, ਚੌਦਾੰ ਸਾਲ ਪਹਿਲਾਂ ਉਹ ਬਸੰਤ ਸੰਘ ਨਾਲ ਵਿਆਹੀ ਸੀ, ਨਸ਼ੇ ਕਰਕੇ ਦੋਵਾਂ ਦਾ ਝਗੜਾ ਹੁੰਦਾ ਰਹਿੰਦਾ, ਕਈ ਵਾਰ ਉਹ ਪੇਕੇ ਵਾਪਸ ਆ ਜਾਂਦੀ, ਪਰ ਮੋਹਤਬਰ ਸੁਲਾਹ ਕਰਵਾ ਕੇ ਵਾਪਸ ਭੇਜ ਦਿੰਦੇ। ਜੋੜੇ ਦੇ ਤਿੰਨ ਬੱਚੇ ਹਨ, ਇਕ ਜਮਾਂਦਰੂ ਅਪਾਹਜ ਹੈ। ਬਸੰਤ ਸਿੰਘ ਜੋ ਵੀ ਮਜ਼ਦੂਰੀ ਕਰਕੇ ਕਮਾਉੰਦਾ, ਨਸੇ ਚ ਉਜਾੜ ਦਿੰਦਾ। ਇਸੇ ਗਲੋਂ ਝਗੜਾ ਹੁੰਦਾਸੀ ਲੰਘੇ ਦਿਨ ਵੀ ਹੋਇਆ ਤਾਂ ਉਸ ਨੇ ਗੁੱਸੇ ਚ ਕਰਮਜੀਤ ਕੌਰ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਸਿਰ ਚ ਇੱਟ ਵੱਜਣ ਨਾਲ ਉਸ ਦੀ ਥਾਏੰ ਮੌਤ ਹੋ ਗਈ ਤਾਂ ਨਸ਼ੇੜੀ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਹਵਾਲਾਤੀ ਤੋਂ ਮਿਲਿਆ ਨਸ਼ਾ

ਪੁਲਸ ਤੇ ਸਵਾਲ ਉਠਦੇ ਰਹਿੰਦੇ ਹਨ ਕਿ ਨਸ਼ੇ ਦੇ ਮਾਮਲੇ ਚ ਕੀ ਕਰਦੀ ਹੈ। ਕੀ ਕਰ ਸਕਦੀ ਹੈ, ਨੱਕ ਤਾਂ ਪੂੰਝਿਆ ਨੀ ਜਾਂਦਾ। ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਅੰਮ੍ਰਿਤਸਰ ਤੋਂ ਇਕ ਹਵਾਲਾਤੀ ਲਿਆਂਦਾ ਗਿਆ ਸੀ। ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਉਸ ਹਵਾਲਾਤੀ ਤੇ ਕੇਸ ਦਰਜ ਕੀਤਾ ਹੈ, ਜਿਹੜੀ ਜੇਲ ਤੋਂ ਉਸਨੂੰ ਲਿਆਂਦਾ ਗਿਆ, ਜਿਹੜੇ ਸੁਰਖਿਆ ਤੰਤਰ ਦੇ ਘੇਰੇ ਚ ਉਹ ਬੰਦ ਸੀ, ਉਹਨਾਂ ਦੀ ਜ਼ਮੇਵਾਰੀ ਕੌਣ ਤੈਅ ਕਰੂ?

 

Comment here