ਅਪਰਾਧਸਿਆਸਤਖਬਰਾਂ

ਨਸ਼ੇ ਦੀ ਦੈਂਤ ਨੇ ਨਿਗਲਿਆ 18 ਸਾਲਾ ਗੱਭਰੂ

ਨਾਭਾ-ਨਾਭਾ ਬਲਾਕ ਦੇ ਪਿੰਡ ਮੈਹਸ਼ ਦਾ 18 ਸਾਲਾ ਨੌਜਵਾਨ ਗੁਰਬਖਸ਼ੀਸ਼ ਸਿੰਘ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਗੁਰਬਖਸ਼ੀਸ਼ ਸਿੰਘ ਨਸ਼ੇ ਦਾ ਸੇਵਨ ਕਰਦਾ ਸੀ। ਅਗਲੇ ਮਹੀਨੇ ਉਸ ਨੇ ਆਪਣੇ ਪਿਤਾ ਕੋਲ ਇਟਲੀ ਜਾਣਾ ਸੀ।
ਨਾਭਾ ਬਲਾਕ ਦੇ ਪਿੰਡ ਮੈਹਸ਼ ਦਾ 18 ਸਾਲਾ ਨੌਜਵਾਨ ਗੁਰਬਖਸ਼ੀਸ਼ ਸਿੰਘ ਜੋ ਪਰਿਵਾਰ ਦਾ ਇਕਲੌਤਾ ਲੜਕਾ ਸੀ  ਅਤੇ ਆਪਣੀ ਮਾਤਾ ਕੋਲੋਂ ਦੁਸਹਿਰਾ ਵੇਖਣ ਤੇ ਗੱਡੀ ਵਿੱਚ ਤੇਲ ਪਵਾਉਣ ਲਈ 500 ਰੁਪਿਆ ਲੈ ਕੇ ਗਿਆ ਸੀ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਤਾਂ ਪਿੰਡ ਦੇ ਨੌਜਵਾਨ ਨੇ ਹੀ ਉਸ ਬਾਰੇ ਦੱਸਿਆ ਕਿ ਉਹ ਕਾਰ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ।  ਪਰਿਵਾਰਕ ਮੈਂਬਰਾਂ ਨੂੰ ਜਦੋਂ ਪਿੰਡ ਦੀ ਕੁਝ ਦੂਰੀ ਤੇ ਗੱਡੀ ਵਿੱਚ ਮ੍ਰਿਤਕ ਗੁਰਬਖਸ਼ੀਸ਼ ਸਿੰਘ ਦੀ ਲਾਸ਼ ਵੇਖੀ ਤਾਂ ਉਹ ਹੱਕੇ ਬੱਕੇ ਰਹਿ ਗਏ। ਗੁਰਬਖ਼ਸ਼ੀਸ਼ ਸਿੰਘ ਬਿਲਕੁਲ ਹੀ ਪਸੀਨੇ ਦੇ ਨਾਲ ਲੱਥਪੱਥ ਸੀ ਅਤੇ ਪੱਗ ਢਹਿ ਢੇਰੀ ਹੋਈ ਪਈ ਸੀ। ਪਰਿਵਾਰ ਦਾ ਇਸ  ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਇਕਲੌਤਾ ਪੁੱਤਰ ਹੀ ਮਾਤਾ-ਪਿਤਾ ਦਾ ਸਹਾਰਾ ਸੀ ਉਹ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਕਰੀਬ 50 ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਕਈ ਨੌਜਵਾਨ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਭਰਤੀ ਹਨ।

Comment here