ਅਪਰਾਧਸਿਆਸਤਖਬਰਾਂ

ਨਸ਼ੇ ਦੀ ਓਵਰਡੋਜ਼ ਨਾਲ ਬਰਨਾਲਾ ’ਚ ਹਫ਼ਤੇ ’ਚ ਦੂਸਰੀ ਮੌਤ

ਬਰਨਾਲਾ : ਪੰਜਾਬ ਵਿੱਚ ਆਪ ਦੀ ਸਰਕਾਰ ਬਣਿਆ ਤਕਰੀਬਨ ਇੱਕ ਮਹੀਨਾਂ ਹੋਣ ਵਾਲਾ ਹੈ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਹਿਲ ਦੇ ਆਧਾਰ ਤੇ ਨਸ਼ਾ ਰੋਕਣ ਦੇ ਵਾਧੇ ਕੀਤੇ ਸਨ ਪਰ ਕੀਤੇ ਗਏ ਇਨ੍ਹਾਂ ਵਾਅਦਿਆਂ ਦਾ ਅਜੇ ਕੀਤੇ ਵੀ ਅਸਰ ਨਜ਼ਰ ਨਹੀਂ ਆਇਆ। ਹਾਂ ਇਸਦੇ ਉਲਟ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਲਾ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਇਕ ਹਫ਼ਤੇ ਵਿੱਚ ਬਰਨਾਲਾ ਜ਼ਿਲ੍ਹੇ ਚ ਨਸ਼ੇ ਦੀ ਓਵਰਡੋਜ਼ ਨਾਲ ਦੂਜੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਤੇ ਪੁਲਿਸ ਵਲੋਂ ਨਸ਼ਾ ਰੋਕਣ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਇਸ ਦੀ ਸੱਚਾਈ ਕੁਝ ਹੋਰ ਹੀ ਹੈ।

ਜਾਣਕਾਰੀ ਅਨੁਸਾਰ ਇੱਕ ਹੋਰ ਨੌਜਵਾਨ ਨੂੰ ਡੀਐਸਪੀ ਦਫਤਰ ਦੇ ਨੇੜੇ ਦੁਸ਼ਿਹਰਾ ਗਰਾਉਂਡ ਵਿੱਚ ਨਸ਼ੇ ਦੀ ਉਵਰਡੋਜ ਨੇ ਨਿਗਲ ਲਿਆ। ਦਾਣਾ ਮੰਡੀ ’ਚ ਸਥਿਤ ਗਉਸ਼ਾਲਾ ਕੋਲ ਹਰੇ ਚਾਰੇ ਦੀ ਟਾਲ ਲਗਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੇ ਕੇਸਰ ਸਿੰਘ ਦਾ ਕਰੀਬ 25 ਵਰਿਆਂ ਦਾ ਨੌਜਵਾਨ ਹਰਗੋਬਿੰਦ ਸਿੰਘ ਬੁਰੀ ਸੰਗਤ ਦਾ ਸ਼ਿਕਾਰ ਹੋਣ ਕਾਰਣ ਨਸ਼ੇ ਦੀ ਦਲਦਲ ’ਚ ਫਸਿਆ ਹੋਇਆ ਸੀ, ਪਰਿਵਾਰ ਨੇ ਉਸ ਦਾ ਕਾਫੀ ਇਲਾਜ਼ ਵੀ ਕਰਵਾਇਆ। ਪਰ ਉਹ ਨਸ਼ੇ ਦੀ ਦਲਦਲ ’ਚ ਬੁਰੀ ਤਰ੍ਹਾਂ ਫਸਦਾ ਗਿਆ। ਬੀਤੇ ਦਿਨ ਦੀ ਸ਼ਾਮ ਕਰੀਬ 4.30 ਵਜੇ ਹਰਗੋਬਿੰਦ ਆਪਣੇ ਘਰੋਂ ਬਾਹਰ ਚਲਾ ਗਿਆ। ਸ਼ਾਮ ਕਰੀਬ 7 ਵਜੇ ਦੇ ਕਰੀਬ ਉਸ ਦੇ ਦੋਸਤਾਂ ਵੱਲੋਂ ਉਸਦੇ ਪਰਿਵਾਰ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਹਰਗੋਬਿੰਦ ਨਸ਼ੇ ਕਾਰਨ ਸਿਹਰਾ ਗਰਾਊਂਡ ’ਚ ਡਿੱਗਿਆ ਪਿਆ ਹੈ। ਜਦ ਪਰਿਵਾਰ ਦੇ ਮੈਂਬਰ ਉਥੇ ਪਹੁੰਚੇ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਨੇ ਹਰਗੋਬਿੰਦ ਸਿੰਘ ਦੀ ਮੌਤ ’ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੀ ਵਜ੍ਹਾ ਕਾਰਣ, ਸ਼ਰੇਆਮ ਸ਼ਹਿਰ ਅੰਦਰ ਨਸ਼ਾ ਵਿੱਕ ਰਿਹਾ ਹੈ, ਪਰ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਲਈ ਸਿਰਫ ਖਾਨਾਪੂਰਤੀ ਕਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਉਵਰਡੋਜ਼ ਕਾਰਨ ਹੀ ਇਕ ਹਫਤੇ ਵਿੱਚ ਇਹ ਦੂਸਰੀ ਮੌਤ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਦੀ ਸਖਤੀ ਨਾਲ ਨਕੇਲ ਕੱਸ ਕੇ, ਨਸ਼ੇ ਦੀ ਦਲਦਲ ’ਚ ਫਸੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ।

Comment here