ਅਪਰਾਧਸਿਆਸਤਖਬਰਾਂ

ਧਰਮ ਤਬਦੀਲੀ ਦੇਸ਼ ਚ ਗੰਭੀਰ ਮੁੱਦਾ

ਨਵੀਂ ਦਿੱਲੀ- ਦੇਸ਼ ਵਿੱਚ ਲਾਲਚ ਵੱਸ ਜਾਂ ਵਹਿਮਾਂ ਭਰਮਾਂ ਵਿੱਚ ਪਾ ਕੇ ਲੋਕਾਂ ਦਾ ਕੁਝ ਮਿਸ਼ਨਰੀ ਧਰਮ ਤਬਦੀਲ ਕਰਵਾ ਰਹੇ ਹਨ। ਭਾਰਤ ਵਿੱਚ ਅਤੇ ਖ਼ਾਸ ਤੌਰ ‘ਤੇ ਪੰਜਾਬ ਵਿੱਚ ਵੀ ਧਰਮ ਪਰਿਵਰਤਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਧਰਮ ਪਰਿਵਰਤਨ ਦੀਆਂ ਵਧ ਰਹੀਆਂ ਘਟਨਾਵਾਂ ਬੜਾ ਚਿੰਤਾ ਦਾ ਵਿਸ਼ਾ ਹਨ। ਕੁਝ ਈਸਾਈ ਪ੍ਰਚਾਰਕ ਡੇਰਾਵਾਦ ਦੀ ਤਰ੍ਹਾਂ ਸਰਹੱਦੀ ਖੇਤਰਾਂ ਦੇ ਗ਼ਰੀਬ ਸਿੱਖ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਈਸਾਈ ਬਣਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਸਿੱਖ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਨਾਲ ਹੀ ਜ਼ਰੂਰਤ ਹੈ ਕਿ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਜਾਵੇ।

ਢਾਲ ਸਿੰਘ ਬਿਸੇਨ ਨੇ ਲੋਕ ਸਭਾ ’ਚ ਧਰਮ ਪਰਿਵਤਰਨ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਪੇਂਡੂ ਖੇਤਰਾਂ ’ਚ ਪੈਸੇ ਦਾ ਲਾਲਚ ਦੇ ਕੇ ਤੇਜ਼ੀ ਨਾਲ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਧਰਮ ਤਬਦੀਲੀ ਤੋਂ ਬਾਅਦ ਵਿਅਕਤੀ ਨਾਂ ਨਹੀਂ ਬਦਲਦਾ ਅਤੇ ਦੂਜਾ ਧਰਮ ਸਵੀਕਾਰ ਕਰਨ ’ਤੇ ਵੀ ਪਹਿਲੇ ਧਰਮ ਦੀ ਵਿਵਸਥਾ ਦਾ ਲਾਭ ਲੈਂਦਾ ਹੈ, ਜਦ ਕਿ ਉਸ ਨੂੰ ਇਹ ਲਾਭ ਨਹੀਂ ਦਿੱਤੇ ਜਾਣੇ ਚਾਹੀਦੇ। ਜੋ ਸਹੂਲਤ ਉਸ ਨੂੰ ਪਹਿਲਾਂ ਮਿਲਦੀ ਸੀ, ਉਹੀ ਸਹੂਲਤ ਧਰਮ ਤਬਦੀਲੀ ਤੋਂ ਬਾਅਦ ਵੀ ਮਿਲ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਢਾਲ ਸਿੰਘ ਬਿਸੇਨ ਨੇ ਪ੍ਰਸ਼ਨਕਾਲ ’ਚ ਇਹ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਇਸ ਮਾਮਲੇ ’ਚ ਦਖ਼ਲ ਦੇਣਾ ਚਾਹੀਦਾ ਹੈ ਤੇ ਧਰਮ ਤਬਦੀਲ ਕਰਾਉਣ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ।

ਮਿਸ਼ਨਰੀ ਸਕੂਲ ‘ਚ ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਇਕ ਮਿਸ਼ਨਰੀ ਸਕੂਲ ‘ਚ 8 ਵਿਦਿਆਰਥੀਆਂ ਦਾ ਧਰਮ ਪਰਿਵਰਤਨ ਕਰਾ ਕੇ ਈਸਾਈ ਬਣਾਉਣ ਦੇ ਦੋਸ਼ਾਂ ਸਬੰਧੀ ਕੱਟੜਪੰਥੀ ਸੰਗਠਨਾਂ ਦੇ ਵਰਕਰਾਂ ਨੇ ਸਕੂਲ ‘ਚ ਭੰਨਤੋੜ ਕੀਤੀ ਤੇ ਹੰਗਾਮਾ ਕੀਤਾ। ਇਸ ਧਰਮ ਪਰਿਵਰਤਨ ਖ਼ਿਲਾਫ਼ ਪਿਛਲੇ ਇਕ ਹਫ਼ਤੇ ਤੋਂ ਕਈ ਸੰਗਠਨ ਵਿਰੋਧ ਕਰ ਰਹੇ ਹਨ ਤੇ ਇਸ ਦੀ ਜਾਂਚ ਦੀ ਮੰਗ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਤੋਂ ਲਿਆਂਦੇ ਗਏ ਗ਼ਰੀਬ ਵਿਦਿਆਰਥੀਆਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਚ ਪੁਲਸ ਨੇ 4 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਉਥੇ ਹੀ ਸਕੂਲ ਨੇ ਧਰਮ ਪਰਿਵਰਤਨ ਤੋਂ ਇਨਕਾਰ ਕੀਤਾ ਹੈ।

ਇਹ ਵੀ ਮਾਮਲਾ ਉਠ ਰਿਹਾ ਹੈ ਕਿ ਸਰਕਾਰ ਨੂੰ ਧਰਮ ਤਬਦੀਲੀ ਦੇ ਖਿਲਾਫ ਸਖਤ ਕਨੂੰਨ ਬਣਾਉਣਾ ਚਾਹੀਦਾ ਹੈ।

Comment here