ਸਿਆਸਤਖਬਰਾਂਚਲੰਤ ਮਾਮਲੇ

ਦੋ ਗਾਣੇ ਰਿਲੀਜ਼ ਕਰਕੇ ਰਾਮ ਰਹੀਮ ਫਿਰ ਸੁਰਖੀਆਂ ’ਚ

ਸਿਰਸਾ–ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ’ਤੇ ਹਨ। ਰਾਮ ਰਹੀਮ ਨੇ 15 ਦਿਨਾਂ ਦੇ ਅੰਦਰ ਹੀ ਆਪਣਾ ਦੂਜਾ ਗਾਣਾ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਦੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰਾਮ ਰਹੀਮ ਨੇ ਇਹ ਗਾਣਾ ਨਸ਼ੇ ’ਤੇ ਗਾਇਆ ਹੈ ਅਤੇ ਇਸ ਗਾਣੇ ਰਾਹੀਂ ਲੋਕਾਂ ਨੂੰ ਨਸ਼ੇ ਖ਼ਲਾਫ਼ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕੀਤੀ ਗਈ ਹੈ। ਲਗਾਤਾਰ ਦੋ ਗਾਣੇ ਰਿਲੀਜ਼ ਕਰਕੇ ਰਾਮ ਰਹੀਮ ਫਿਰ ਸੁਰਖੀਆਂ ’ਚ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਦੇ ਪਹਿਲੇ ਗਾਣੇ ਕਾਰਨ ਹੋਏ ਹੰਗਾਮੇ ਤੋਂ ਬਾਅਦ ਆਪਣਾ ਦੂਜਾ ਗਾਣਾ ਵੀ ਲਾਂਚ ਕਰ ਦਿੱਤਾ ਹੈ। ਦੂਜੇ ਗਾਣੇ ਨੂੰ 3 ਦਿਨਾਂ ’ਚ ਮਿਲੀਅਨ ਲੋਕ ਵੇਖ ਚੁੱਕੇ ਹਨ। ਰਾਮ ਰਹੀਮ ਜੇਲ੍ਹ ’ਚੋਂ 40 ਦਿਨਾਂ ਦੀ ਪੈਰੋਲ ’ਤੇ ਆਇਆ ਹੋਇਆ ਹੈ ਪਰ ਉਹ ਹਰ ਦਿਨ ਸਤਸੰਗ ਕਰ ਰਿਹਾ ਹੈ ਜਿਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਵਿਚਕਾਰ ਉਸਨੇ ਆਪਣਾ ਦੂਜਾ ਗਾਣਾ ਵੀ ਲਾਂਚ ਕਰ ਦਿੱਤਾ ਹੈ।
ਪਹਿਲਾ ਗਾਣਾ 10 ਮਿਲੀਅਨ ਵਿਊਜ਼ ਕਰ ਗਿਆ ਸੀ ਪਾਰ
ਰਾਮ ਰਹੀਮ ਦਾ ਪਹਿਲਾ ਗਾਣਾ ਸਾਡੀ ਨਿਤ ਦੀਵਾਲੀ ਸੀ ਜਿਸਦਾ ਅੰਕੜਾ 10 ਮਿਲੀਅਨ ਪਾਰ ਕਰ ਗਿਆ ਹੈ। ਇਸ ’ਤੇ ਉਸਦੇ ਸ਼ਰਧਾਲੂ ਖੁਸ਼ੀ ਵੀ ਮਨਾਉਂਦੇ ਹਨ ਕਿਉਂਕਿ ਰਾਮ ਰਹੀਮ ਹੁਣ ਆਪਣੇ 6 ਕਰੋੜ ਸ਼ਰਧਾਲੂ ਹੋਣ ਦਾ ਦਾਅਵਾ ਕਰ ਰਿਹਾ ਹੈ।
ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 1 ਸਾਲ ’ਚ 91 ਦਿਨਾਂ ਦੀ ਪੈਰੋਲ
ਰਾਮ ਰਹੀਮ ਅਗਸਤ 2017 ਤੋਂ ਸੁਨਾਰੀਆ ਜੇਲ੍ਹ ’ਚ ਬੰਦ ਹੈ। ਰਾਮ ਰਹੀਮ ਨੂੰ ਪਹਿਲਾਂ ਮੈਡੀਕਲ ਜਾਂਚ ਦੇ ਬਹਾਨੇ ਪੀ.ਜੀ.ਆਈ. ਰੋਹਤਕ ਅਤੇ ਗੁਰੂਗ੍ਰਾਮ ’ਚ ਬੀਮਾਰ ਮਾਂ ਨੂੰ ਮਿਲਣ ਲਈ ਲਿਜਾਇਆ ਜਾਂਦਾ ਰਿਹਾ। ਰਾਮ ਰਹੀਮ ਨੂੰ ਇਸੇ ਸਾਲ ਪੰਜਾਬ ਚੋਣਾ ਤੋਂ ਠੀਕ ਪਹਿਲਾਂ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ 17 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਉਹ ਯੂ.ਪੀ. ਦੇ ਬਾਗਪਤ ਆਸ਼ਰਮ ’ਚ ਰੁਕਿਆ ਸੀ।

Comment here