ਅਪਰਾਧਖਬਰਾਂ

ਦੋਸਤੀ ਤੋਂ ਇਨਕਾਰ ਕਰਨ ’ਤੇ ਵੱਢੀਆਂ ਕੁੜੀ ਦੀਆਂ ਉਂਗਲਾਂ

ਪਟਿਆਲਾ : ਜਾਣਕਾਰੀ ਅਨੁਸਾਰ ਲੜਕੀ ਥਾਣਾ ਸਿਵਲ ਲਾਈਨ ਅਧੀਨ ਪਾਸੀ ਰੋਡ ਸਥਿਤ ਮਲਟੀਪਰਪਜ਼ ਸਕੂਲ ਪੜ੍ਹਦੀ ਹੈ। ਲੜਕਾ ਉਸ ਨਾਲ ਦੋਸਤੀ ਕਰਨੀ ਚਾਹੁੰਦਾ ਸੀ ਪਰ ਕੁੜੀ ਨੇ ਨਾਂਹ ਕਰ ਦਿੱਤੀ। ਇਸ ਕਾਰਨ ਲੜਕਾ ਭੜਕ ਗਿਆ ਤੇ ਉਸ ਨੇ ਸਕੂਲ ਅੰਦਰ ਜਾ ਕੇ ਪਹਿਲਾਂ ਵਿਦਿਆਰਥਣ ਨਾਲ ਕੁੱਟਮਾਰ ਕੀਤੀ ਤੇ ਫਿਰ ਤਲਵਾਰ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਿਦਿਆਰਥਣ ਦੇ ਹੱਥ ਦੀਆਂ ਉਂਗਲਾਂ ਕੱਟੀਆਂ ਗਈਆਂ। ਸਕੂਲ ਪ੍ਰਬੰਧਕਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਅਤੇ ਹਮਲਾਵਰ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ।  ਪੁਲਿਸ ਨੇ ਲੜਕੀ ਦੇ ਬਿਆਨਾਂ ’ਤੇ ਮੁਲਜ਼ਮ ਰਾਘਵ ਵਾਸੀ ਲਹਿਲ ਕਾਲੋਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨਜ਼ ਦੇ ਇੰਚਾਰਜ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨਾਬਾਲਿਗ ਹੈ ਤੇ ਕੋਈ ਪੜ੍ਹਾਈ ਲਿਖਾਈ ਨਹੀਂ ਕਰਦਾ। ਉਸ ਵਿਰੁੱਧ ਪਿਛਲੇ ਦਿਨੀਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਜਾਂਚ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ। ਫ਼ਿਲਹਾਲ ਵਿਦਿਆਰਥਣ ਨਾਲ ਕੁੱਟਮਾਰ ਦੇ ਮਾਮਲੇ ਵਿਚ ਉਸ ਨੂੰ ਫੜਨ ਤੋਂ ਬਾਅਦ ਲੁਧਿਆਣਾ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

Comment here