ਸ਼੍ਰੀਨਗਰ-ਸ਼੍ਰੀਨਗਰ ਦੇ ਇੱਕ ਰੱਖਿਆ ਬੁਲਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਦੀਵਾਲੀ ਮੌਕੇ ਕਸ਼ਮੀਰ ਵਿੱਚ ਕੰਟਰੋਲ ਲਾਈਨ (ਐੱਲ.ਓ.ਸੀ.) ’ਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਬੜਾਵਾ ਦੇਣ ਲਈ ਮਿਠਾਈਆਂ ਦਾ ਅਦਾਨ-ਪ੍ਰਦਾਨ ਕੀਤਾ। ਬੁਲਾਰਾ ਨੇ ਕਿਹਾ, ਦੀਵਾਲੀ ਮੌਕੇ ਅਤੇ ਤਿਉਹਾਰ ਦੀ ਸੱਚੀ ਭਾਵਨਾ ਦੇ ਤਹਿਤ ਸ਼ਾਂਤੀ ਅਤੇ ਸਦਭਾਵਨਾ ਨੂੰ ਬੜਾਵਾ ਦੇਣ ਲਈ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਨੇ ਇੱਕ ਫਲੈਗ ਮੀਟਿੰਗ ਕੀਤੀ ਅਤੇ ਕੁਪਵਾੜਾ ਦੇ ਤੰਗਧਾਰ ਵਿੱਚ ਕਿਸ਼ਨਗੰਗਾ ਨਦੀ ’ਤੇ ਤੀਥਵਾਲ ਕਰਾਸਿੰਗ, ਉੜੀ ਅਤੇ ਕਮਾਨ ਅਮਨ ਪੁਲ ’ਤੇ ਮਿਠਾਈਆਂ ਦਾ ਆਦਾਨ-ਪ੍ਰਦਾਨ ਕੀਤਾ।
ਬੀ. ਐਸ. ਐਫ. ਨੇ ਰਾਜਸਥਾਨ ਸਰਹੱਦ ’ਤੇ ਪਾਕਿ ਰੇਂਜਰਸ ਨੂੰ ਵੰਡੀ ਮਠਿਆਈ
ਜੈਸਲਮੇਰ ਨਾਲ ਲੱਗਦੀ ਪੱਛਮੀ ਸਰਹੱਦ ਸਥਿਤ ਮੁਨਾਬਾਵ, ਗਜੇਵਾਲਾ, ਰੋਹੀਡੇਵਾਲਾ, ਬਬਲੀਆਨ ਵਾਲਾ ਸਾਦੇਵਾਲਾ ਅਤੇ ਧਨਾਨਾ, ਏਰੀਆ ਸਮੇਤ ਜ਼ਿਲ੍ਹੇ ਦੀਆਂ ਕਈ ਬੀ. ਐੱਸ. ਐੱਫ. ਪੋਸਟਾਂ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਰੇਂਜਰਸ ਨੂੰ ਦੀਵਾਲੀ ਦੀ ਮਠਿਆਈ ਭੇਟ ਕੀਤੀ। ਦੀਵਾਲੀ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਜੈਸਲਮੇਰ ਜ਼ਿਲ੍ਹੇ ਵਿਚ ਵੱਖ-ਵੱਖ ਸਰਹੱਦੀ ਸੀਮਾ ਚੌਕੀਆਂ ’ਤੇ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਪਾਕਿਸਤਾਨ ਰੇਂਜਰਸ ਨੂੰ ਮਠਿਆਈ ਭੇਟ ਕੀਤੀ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਾਕਿਸਤਾਨੀ ਰੇਂਜਰਸ ਨੇ ਵੀ ਮਠਿਆਈ ਭੇਟ ਕਰਦੇ ਹੋਏ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਅਤੇ ਕੋਰੋਨਾ ਦੀ ਵਜ੍ਹਾ ਨਾਲ ਪਿਛਲੇ ਦੋ ਸਾਲਾਂ ਤੋਂ ਮਠਿਆਈ ਦਾ ਆਦਾਨ-ਪ੍ਰਦਾਨ ਨਹੀਂ ਹੋ ਸਕਿਆ ਸੀ।
ਦੀਵਾਲੀ ਮੌਕੇ ਭਾਰਤ-ਪਾਕਿ ਐੱਲ.ਓ.ਸੀ. ’ਤੇ ਵੰਡੀਆਂ ਮਿਠਾਈਆਂ

Comment here