ਨਵੀਂ ਦਿੱਲੀ-ਅਜੋਕੇ ਸਮੇਂ ਵਿਚ ਦਿੱਲੀ ਫਤਹਿ ਦਿਵਸ ਕਿਵੇਂ ਮਨਾਇਆ ਜਾਂਦਾ ਹੈ? ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਕਾਬਗੰਜ ਦੇ ਹੈੱਡ ਗ੍ਰੰਥੀ ਹਰਦੇਵ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਉਸੇ ਤਰ੍ਹਾਂ ਆਉਂਦਾ ਹੈ ਜਿਸ ਤਰ੍ਹਾਂ ਉਸ ਸਮੇਂ ਸਾਡੇ ਸਿੱਖ ਯੋਧੇ ਦਿੱਲੀ ਵੱਲ ਕੂਚ ਕਰ ਰਹੇ ਸਨ। ਪੰਜਾਬ ਤੋਂ ਯਾਤਰਾ ਦਿੱਲੀ ਆਉਂਦੀ ਹੈ ਅਤੇ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਪ੍ਰੋਗਰਾਮ ਕੀਤਾ ਜਾਂਦਾ ਹੈ, ਜਿੱਥੇ ਗੱਤਕਾ ਹੁੰਦਾ ਹੈ। ਦਿੱਲੀ ਫਤਹਿ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਮਜਨੂੰ ਕੀ ਟਿੱਲਾ ਸਾਹਿਬ ਪਹੁੰਚਿਆ, ਜੋ ਕਿ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਸੀ। ਦਿੱਲੀ ਫਤਹਿ ਦਿਵਸ ਅਕਾਲੀ ਬਾਬਾ ਫੂਲਾ ਸਿੰਘ ਦੇ 200ਵੇਂ ਸ਼ਹੀਦੀ ਦਿਹਾੜੇ ਅਤੇ ਬਾਬਾ ਜੱਸਾ ਸਿੰਘ ਰਾਮਗੜੀਆਂ ਦੀ 300ਵੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ।
ਇਸ ਨਗਰ ਕੀਰਤਨ ‘ਚ ਸੰਤ ਮਹਾਂਪੁਰਸ਼, ਨਿਹੰਗ ਸਿੱਖ ਜੱਥੇਬੰਦੀਆਂ, ਸ਼੍ਰੋਮਣੀ ਕਮੇਟੀ ਅਤੇ ਪੰਥ ਦੇ ਪ੍ਰਮੁੱਖ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਿੱਲੀ ਸਿੱਖ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 8 ਅਪ੍ਰੈਲ ਯਾਨੀ ਕਿ ਅੱਜ ਲਾਲ ਕਿਲ੍ਹੇ ‘ਤੇ ਕੀਰਤਨ ਦਰਬਾਰ ਹੋਵੇਗਾ। 9 ਅਪ੍ਰੈਲ ਨੂੰ ਖ਼ਾਲਸਾਈ ਮਾਰਚ ਕੱਢਿਆ ਜਾਵੇਗਾ, ਜੋ ਲਾਲ ਕਿਲ੍ਹੇ ‘ਤੇ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ‘ਤੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਗੱਤਕਾ ਪਾਰਟੀਆਂ ਵਲੋਂ ਵਿਖਾਏ ਜਾਣਗੇ।
ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ 30,000 ਸਿੱਖ ਯੋਧਿਆਂ ਨੇ ਦਿੱਲੀ ਵੱਲ ਕੂਚ ਕੀਤਾ ਅਤੇ ਬੇਰਹਿਮ ਮੁਗਲ ਸ਼ਾਸਕ ਸ਼ਾਹ ਆਲਮ ਦੂਜੇ ਨੂੰ ਹਰਾਇਆ। ਦਿੱਲੀ ਨੂੰ ਫਤਹਿ ਕਰਨ ਦੀ ਕਹਾਣੀ, ਜੋ ਅੱਜ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਚ ਦਰਜ ਹੈ, ਜਿਸ ਨੂੰ ਸੁਣ ਕੇ ਅੱਜ ਵੀ ਰੋਂਗਟੇ ਖੜ੍ਹੇ ਹੋ ਜਾਂਦੇ ਹਨ। 30,000 ਸਿੱਖ ਯੋਧਿਆਂ ਨੇ ਮੁਗਲ ਸਲਤਨਤ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।
ਕਾਲਕਾ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
ਕਾਲਕਾ ਮੁਤਾਬਕ ਢਾਡੀ ਵਾਰ ਦਾ ਵੀ ਆਯੋਜਨ ਹੋਵੇਗਾ ਅਤੇ ਨਾਲ ਹੀ ਨਾਲ ਲਾਈਟ ਐਂਡ ਸ਼ੋਅ ਹੋਵੇਗਾ। ਉਨ੍ਹਾਂ ਇਸ ਪ੍ਰੋਗਰਾਮ ਨੂੰ ਲਾਲ ਕਿਲ੍ਹੇ ਦੇ ਮੈਦਾਨ ‘ਚ ਆਯੋਜਿਤ ਕਰਨ ਦੀ ਇਜਾਜ਼ਤ ਦੇਣ, ਸੁਰੱਖਿਆ ਪ੍ਰਦਾਨ ਕਰਨ ਅਤੇ ਹੋਰ ਮਨਜ਼ੂਰੀਆਂ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਦਿੱਲੀ ਫ਼ਤਿਹ ਦਿਵਸ-ਨਗਰ ਕੀਰਤਨ ‘ਗੁਰਦੁਆਰਾ ਮਜਨੂੰ ਟਿੱਲਾ’ ਪੁੱਜਾ

Comment here