ਨਵੀਂ ਦਿੱਲੀ-ਰਾਜਧਾਨੀ ਵਿਚ ਦੀਵਾਲੀ ਤੋਂ ਬਾਅਦ ਐਨ-95 ਮਾਸਕ, ਏਅਰ ਪਿਊਰੀਫਾਇਰ, ਇਨਡੋਰ ਪਲਾਂਟ, ਇਮਿਊਨਿਟੀ ਬੂਸਟਰ ਅਤੇ ਐਂਟੀ-ਐਲਰਜੀ ਦਵਾਈਆਂ ਵਰਗੇ ਉਤਪਾਦਾਂ ਦੀ ਵਿਕਰੀ ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵਧ ਗਈ ਹੈ। ਦਿੱਲੀ ਦੇ ਨਿਵਾਸੀ ਬਹੁਤ ਮਾੜੇ ਤੋਂ ਲੈ ਕੇ ਗੰਭੀਰ ਪੱਧਰ ਤੱਕ ਦੇ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ਉਤਪਾਦਾਂ ਨੂੰ ਖ਼ਰੀਦ ਰਹੇ ਹਨ।
ਇਨ੍ਹਾਂ ਉਤਪਾਦਾਂ ਦੇ ਨਿਰਮਾਣ ਕਰਨ ਵਾਲੇ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਤੋਂ ਬਚਾਉਣ ਵਾਲੇ ਉਤਪਾਦਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਕੁਝ ਹਫਤਿਆਂ ਵਿਚ 25 ਤੋਂ 30 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਅਜੇ ਜਲਦੀ ਕਿਤੇ ਹੋਣ ਵਾਲਾ ਨਹੀਂ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਪ੍ਰਦੂਸ਼ਣ ਤੋਂ ਬਚਾਅ ਵਾਲੇ ਉਤਪਾਦਾਂ ਦੀ ਵਿਕਰੀ ਵਿਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਵਾ ਨੂੰ ਸਾਫ਼ ਕਰਨ ਵਾਲੇ ਪਿਊਰੀਫਾਇਰਾਂ ਦੀ ਵਿਕਰੀ ਵਿਚ ਵੀ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਦਿੱਲੀ ’ਚ ਜ਼ਹਿਰੀਲੀ ਹਵਾ ਨੂੰ ਰੋਕਣ ਵਾਲੇ ਉਤਪਾਦਾਂ ਦੀ ਵਿਕਰੀ ਵਧੀ

Comment here