ਅਪਰਾਧਸਿਆਸਤਖਬਰਾਂ

ਦਾਦੀ-ਪੋਤੇ ਨੂੰ ਬੰਦੀ ਬਣਾ ਕੇ 25 ਲੱਖ ਦੇ ਗਹਿਣੇ ਤੇ ਨਕਦੀ ਲੁੱਟੀ

ਅੰਮ੍ਰਿਤਸਰ : ਥਾਣਾ ਸਦਰ ਅਧੀਨ ਆਉਂਦੇ ਰਿਸ਼ੀ ਵਿਹਾਰ ਇਲਾਕੇ ਦੇ ਫੇਜ਼ ਨੰਬਰ 2 ਦੀ ਗਲੀ ਨੰਬਰ ਦੋ ਵਿਚ ਦੋ ਲੁਟੇਰਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਬੱਚੇ ਨੂੰ ਬੰਧਕ ਬਣਾ ਲਿਆ ਅਤੇ 25 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੁੱਟ ਕੇ ਭੱਜ ਗਏ। ਆਰਓ ਠੀਕ ਕਰਨ ਬਹਾਨੇ ਲੁਟੇਰੇ ਘਰ ਅੰਦਰ ਦਾਖਲ ਹੋਏ ਸਨ। ਲੁਟੇਰੇ ਔਰਤ ਸੰਗੀਤਾ ਮਲਹੋਤਰਾ ਕੋਲੋਂ 4 ਲੱਖ ਰੁਪਏ ਦੀ ਨਕਦੀ ਤੇ 20-21 ਲੱਖ ਰੁਪਏ ਦੇ ਸੋਨੇ ਦੇ ਸਿੱਕੇ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ-2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਉੱਤਰੀ ਵਰਿੰਦਰ ਸਿੰਘ ਖੋਸਾ ਤੇ ਥਾਣਾ ਸਦਰ ਦੇ ਇੰਚਾਰਜ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਵਿਭਾਗ ਦੀ ਟੀਮ ਨੇ ਉਂਗਲਾਂ ਦੇ ਨਿਸ਼ਾਨਾਂ ਦੇ ਸੈਂਪਲ ਵੀ ਲਏ ਹਨ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

Comment here