ਕਾਬੁਲ-ਅਫਗਾਨ ਨਿਊਜ਼ ਏਜੰਸੀ ਮੁਤਾਬਕ ਬੁਲਾਰੇ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਕਾਲੀ ਸੂਚੀ ‘ਚੋਂ ਆਪਣੇ ਮੈਂਬਰਾਂ ਦੇ ਨਾਂ ਹਟਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਅਫਗਾਨਿਸਤਾਨ ਦੇ ਅਸਲ ਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਬਜਾਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਨਾਲ ਜੁੜਨਾ ਚਾਹੀਦਾ ਹੈ। ਟੋਲੋ ਨਿਊਜ਼ ਨੇ ਦੱਸਿਆ ਕਿ ਯਾਤਰਾ ਛੋਟ ਦਾ ਵਿਸਤਾਰ ਕਰਨ ਬਾਰੇ ਇਕ ਸਮਝੌਤੇ ‘ਤੇ ਪਹੁੰਚਣ ‘ਚ ਸੁਰੱਖਿਆ ਕੌਂਸਲ ਅਸਫਲ ਹੋਣ ਤੋਂ ਬਾਅਦ 13 ਅਫਗਾਨ ਇਸਲਾਮਿਕ ਅਧਿਕਾਰੀਆਂ ਨੂੰ ਵਿਦੇਸ਼ ਯਾਤਰਾ ਕਰਨ ਦੀ ਸਹਿਮਤੀ ਦੇਣ ਵਾਲੀ ਸੰਯੁਕਤ ਰਾਸ਼ਟਰ ਦੀ ਛੋਟ ਅਗਸਤ 2022 ‘ਚ ਖਤਮ ਹੋ ਗਈ। ਪਿਛਲੇ 20 ਸਾਲਾਂ ਦੀ ਜੰਗ ਨੇ ਸਾਬਤ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਲੋਕ ਦਬਾਅ ਅੱਗੇ ਆਤਮ-ਸਮਰਪਣ ਨਹੀਂ ਕਰਨਗੇ।
ਟੋਲੋ ਨਿਊਜ਼ ਨੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਦੇ ਹਵਾਲੇ ਨਾਲ ਕਿਹਾ, “ਅਸੀਂ ਕਹਿ ਸਕਦੇ ਹਾਂ ਕਿ 20 ਤੋਂ 25 ਲੋਕ ਅਜਿਹੇ ਹਨ, ਜੋ ਕਾਲੀ ਸੂਚੀ ਵਿੱਚ ਹਨ ਅਤੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ‘ਚੋਂ ਕੁਝ ਦੀ ਮੌਤ ਹੋ ਚੁੱਕੀ ਹੈ, ਜੋ ਜ਼ਿੰਦਾ ਹਨ, ਉਨ੍ਹਾਂ ‘ਚ ਬਹੁਤ ਘੱਟ ਹੁਣ ਸਰਕਾਰ ਵਿੱਚ ਕੰਮ ਕਰ ਰਹੇ ਹਨ।” ਮੁਜਾਹਿਦ ਮੁਤਾਬਕ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਨੂੰ ਸੰਯੁਕਤ ਰਾਸ਼ਟਰ ਦੀ ਬਲੈਕਲਿਸਟ ‘ਚ ਸ਼ਾਮਲ ਕਰਨਾ ਦੋਹਾ ਸਮਝੌਤੇ ਦੀ ਉਲੰਘਣਾ ਹੈ। ਅਫਗਾਨ ਨਿਊਜ਼ ਏਜੰਸੀ ਮੁਤਾਬਕ ਬੁਲਾਰੇ ਮੁਜਾਹਿਦ ਨੇ ਕਿਹਾ, “ਅਸੀਂ ਕਈ ਵਾਰ ਕਿਹਾ ਹੈ ਕਿ ਦਬਾਅ ਅਤੇ ਤਾਕਤ ਦਾ ਕੋਈ ਨਤੀਜਾ ਨਹੀਂ ਨਿਕਲੇਗਾ।”
ਤਾਲਿਬਾਨ ਨੇ ਯੂ. ਐੱਨ. ਨੂੰ ਕਾਲੀ ਸੂਚੀ ‘ਚੋਂ ਆਪਣੇ ਮੈਂਬਰਾਂ ਦੇ ਨਾਂ ਹਟਾਉਣ ਦੀ ਕੀਤੀ ਅਪੀਲ

Comment here