ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਔਰਤਾਂ ਦੇ ਇਕੱਲੇ ਯਾਤਰਾ ਕਰਨ ‘ਤੇ ਲਾਈ ਪਾਬੰਦੀ

ਵਾਹਨਾਂ ‘ਚ ਸੰਗੀਤ ਵਜਾਉਣ ‘ਤੇ ਵੀ ਲਾਈ ਪਾਬੰਦੀ
ਕਾਬੁਲ-ਲੰਘੇ ਦਿਨੀ ਤਾਲਿਬਾਨ ਸਰਕਾਰ ਨੇ ਔਰਤਾਂ ਅਤੇ ਸੰਗੀਤ ’ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਔਰਤਾਂ ਇਕੱਲੇ ਬੱਸ ਵਿਚ 70 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਨਹੀਂ ਕਰ ਸਕਣਗੀਆਂ। ਇਸ ਤੋਂ ਅੱਗੇ ਜਾਣ ਲਈ ਉਨ੍ਹਾਂ ਦੇ ਨਾਲ ਇਕ ਪੁਰਸ਼ ਰਿਸ਼ਤੇਦਾਰ ਦਾ ਹੋਣਾ ਜ਼ਰੂਰੀ ਹੋਵੇਗਾ। ਤਾਲਿਬਾਨ ਦੇ ਧਰਮ ਸਬੰਧੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਇਕ ਹੁਕਮ ਵਿਚ ਟਰਾਂਸਪੋਰਟਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਔਰਤ ਇਕੱਲੀ ਹੈ ਤਾਂ ਉਸ ਨੂੰ ਬੱਸ ਜਾਂ ਵਾਹਨ ਵਿਚ ਨਾ ਬਿਠਾਇਆ ਜਾਵੇ। ਇਸ ਗੱਲ ’ਤੇ ਵੀ ਜ਼ੋਰ ਦਿਓ ਕਿ ਜਿਸ ਨੇ ਹਿਜ਼ਾਬ ਪਹਿਨਿਆ ਹੋਇਆ ਹੋਵੇਗਾ, ਉਸ ਨੂੰ ਹੀ ਲਿਜਾਇਆ ਜਾਵੇਗਾ।
ਮੰਤਰਾਲੇ ਦੇ ਬੁਲਾਰੇ ਆਕੀਫ ਮੁਹਾਜਿਰ ਨੇ ਕਿਹਾ ਕਿ, ਜੋ ਔਰਤਾਂ 72 ਕਿਲੋਮੀਟਰ ਦਾ ਸਫ਼ਰ ਕਰਨਾ ਚਾਹੁੰਦੀਆਂ ਹਨ। ਜੇਕਰ ਉਨ੍ਹਾਂ ਦੇ ਨਾਲ ਕੋਈ ਨਜ਼ਦੀਕੀ ਪੁਰਸ਼ ਰਿਸ਼ਤੇਦਾਰ ਨਹੀਂ ਹੈ, ਤਾਂ ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਔਰਤ ਨਾਲ ਮਰਦ ਦਾ ਹੋਣਾ ਬਹੁਤ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਨਾਗਰਿਕਾਂ ਨੂੰ ਆਪਣੇ ਵਾਹਨਾਂ ਵਿਚ ਸੰਗੀਤ ਵਜਾਉਣ ਦੀ ਮਨਾਹੀ ਹੈ। ਹਾਲ ਹੀ ’ਚ ਤਾਲਿਬਾਨ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ ਵੀ ਇਕ ਸਰਕੂਲਰ ਵੀ ਜਾਰੀ ਕੀਤਾ ਸੀ, ਜਿਸ ’ਚ ਉਨ੍ਹਾਂ ਨੂੰ ਡਰਾਮਿਆਂ ਅਤੇ ਸੋਪ ਓਪੇਰਾ ’ਚ ਮਹਿਲਾ ਅਭਿਨੇਤਰੀਆਂ ਨੂੰ ਫਿਲਮਾਉਣਾ ਬੰਦ ਕਰਨ ਲਈ ਕਿਹਾ ਸੀ।  ਮੰਤਰਾਲੇ ਨੇ ਮਹਿਲਾ ਪੱਤਰਕਾਰਾਂ ਨੂੰ ਹਿਜ਼ਾਬ ਪਹਿਨਣ ਦਾ ਹੁਕਮ ਦਿੱਤਾ ਹੈ। ਹਿਜਾਬ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਇਹ ਵਾਲਾਂ ਤੋਂ ਲੈ ਕੇ ਪੂਰੇ ਸਰੀਰ ਨੂੰ ਢੱਕੇਗਾ।

Comment here