ਨਵੀਂ ਦਿੱਲੀ –ਭਾਰਤ ਸਰਕਾਰ ਦੇਸ਼ ਵਿਰੋਧੀ ਤੱਤਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ, ਕੇਂਦਰੀ ਗ੍ਰਹਿ ਮੰਤਰਾਲਾ ਨੇ ਸਖਤ ਹੁਕਮ ਦਿੰਦੇ ਹੋਏ ਜੈਸ਼-ਏ-ਮੁਹੰਮਦ ਦੇ ਮੈਂਬਰ ਆਸ਼ਿਕ ਅਹਿਮਦ ਨੇਂਗਰੂ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਆਸ਼ਿਕ ਅਹਿਮਦ ਨੇਂਗਰੂ ਜੈਸ਼-ਏ-ਮੁਹੰਮਦ ਦਾ ਖਤਰਨਾਕ ਕਮਾਂਡਰ ਹੈ। ਦੱਸਿਆ ਜਾਂਦਾ ਹੈ ਕਿ ਪੁਲਵਾਮਾ ਹਮਲੇ ਦੇ ਸਾਜ਼ਿਸ਼ਕਰਤਿਆਂ ’ਚ ਇਹ ਵੀ ਸ਼ਾਮਲ ਸੀ। ਇਸ ਦੇ ਜੰਮੂ-ਕਸ਼ਮੀਰ ’ਚ ਵੱਖ-ਵੱਖ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਹੋਣ ਦੇ ਸਬੂਤ ਵੀ ਮਿਲੇ ਹਨ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਆਸ਼ਿਕ ਅਹਿਮਦ ਨੇਂਗਰੂ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੀ ਘੁਸਪੈਠ ਕਰਾਉਣ ’ਚ ਸ਼ਾਮਲ ਹੈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅੱਤਵਾਦੀ ਹਮਲੇ ਦੀਆਂ ਕਈ ਘਨਟਾਵਾਂ ਦਾ ਵੀ ਜ਼ਿੰਮੇਵਾਰ ਹੈ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਨੇਂਗਰੂ ਕਸ਼ਮੀਰ ’ਚ ਇਕ ਅੱਤਵਾਦੀ ਸਿੰਡੀਕੇਟ ਵੀ ਚਲਾ ਰਿਹਾ ਹੈ। ਮੌਜੂਦਾ ਸਮੇਂ ’ਚ ਉਹ ਜੰਮੂ-ਕਸ਼ਮੀਰ ’ਚ ਕਾਇਮ ਕੀਤੀ ਗਈ ਸ਼ਾਂਤੀ ਨੂੰ ਭੰਗ ਕਰਨ ਲਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਖਤਰਨਾਕ ਮੁਹਿੰਮ ’ਚ ਲੱਗਾ ਹੋਇਆ ਹੈ।
ਜੈਸ਼ ਦੇ ਕਮਾਂਡਰ ਨੇਂਗਰੂ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ

Comment here