ਸਿਆਸਤਖਬਰਾਂ

ਚੋਣ ਸਰਵੇ : ਪੰਜਾਬ ’ਚ ‘ਆਪ’ ਦੀ ਚੜ੍ਹਤ

ਨਵੀਂ ਦਿੱਲੀ-ਪੰਜਾਬ ’ਚ ਵਿਧਾਨ ਸਭਾ ਚੋਣਾਂ ਆਉਣ ’ਤੇ ਸਿਆਸੀ ਪਾਰਟੀਆਂ ਰਿਉੜੀਆਂ ਵੰਡਣ ’ਚ ਲੱਗ ਗਈਆਂ ਹਨ। ਭਾਜਪਾ ਨੇ ਕੇਂਦਰ ਪੱਧਰ ’ਤੇ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨ ਵੋਟ ਨੂੰ ਆਪਣੇ ਵੱਸ ’ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬ ਦੀ ਚੰਨੀ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ। ਇਸ ਦਰਮਿਆਨ ਜਨਤਾ ਦੀ ਨਬਜ਼ ਟਟੋਲਣ ਲਈ ਏ. ਬੀ. ਪੀ. ਨਿਊਜ਼ ਨੇ ਸੀ ਵੋਟਰ ਦੇ ਨਾਲ ਮਿਲ ਕੇ ਪੰਜਾਬ ਚੋਣਾਂ ’ਤੇ ਤਾਜ਼ਾ ਸਰਵੇ ਕੀਤਾ ਹੈ, ਜਿਸ ਅਨੁਸਾਰ ਆਮ ਆਦਮੀ ਪਾਰਟੀ (ਆਪ) ਦੀ ‘ਬੱਲੇ-ਬੱਲੇ’ ਹੋ ਗਈ ਹੈ ਅਤੇ ਉਹ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰ ਰਹੀ ਹੈ।
32 ਫੀਸਦੀ ਜਨਤਾ ਚਾਹੁੰਦੀ ਹੈ ਕਿ ਮੌਜੂਦਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਫਿਰ ਮੁੱਖ ਮੰਤਰੀ ਬਣਨ, ਜਦੋਂ ਕਿ 17 ਦਸੰਬਰ ਨੂੰ ਜਾਰੀ ਹੋਏ ਸਰਵੇ ’ਚ ਇਹ ਅੰਕੜਾ 30 ਫੀਸਦੀ ਸੀ। ਉਥੇ ਹੀ 17 ਫੀਸਦੀ ਜਨਤਾ ਸੁਖਬੀਰ ਸਿੰਘ ਬਾਦਲ ਨੂੰ, 24 ਫੀਸਦੀ ਜਨਤਾ ਅਰਵਿੰਦ ਕੇਜਰੀਵਾਲ ਨੂੰ, 13 ਫੀਸਦੀ ਜਨਤਾ ਭਗਵੰਤ ਮਾਨ ਨੂੰ ਅਤੇ 5 ਫੀਸਦੀ ਜਨਤਾ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਦੇ ਹੋਏ ਵੇਖਣਾ ਚਾਹੁੰਦੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੂੰ ਸਿਰਫ 2 ਫੀਸਦੀ ਲੋਕ ਹੀ ਦੁਬਾਰਾ ਮੁੱਖ ਮੰਤਰੀ ਦੇ ਰੂਪ ’ਚ ਵੇਖਣਾ ਚਾਹੁੰਦੇ ਹਨ।
ਕੀ ਲੱਗਦਾ ਹੈ ਪੰਜਾਬ ’ਚ ਕੌਣ ਜਿੱਤੇਗਾ?
‘ਆਪ’ 32 ਫ਼ੀਸਦੀ
ਕਾਂਗਰਸ 27 ਫ਼ੀਸਦੀ
ਅਕਾਲੀ ਦਲ 11 ਫ਼ੀਸਦੀ
ਲੰਗੜੀ 6 ਫ਼ੀਸਦੀ
ਹੋਰ 3 ਫ਼ੀਸਦੀ
ਪਤਾ ਨਹੀਂ 21 ਫ਼ੀਸਦੀ
ਕੀ ਪੰਜਾਬ ਸਰਕਾਰ ਤੋਂ ਨਾਰਾਜ ਹਨ ਅਤੇ ਬਦਲਣਾ ਚਾਹੁੰਦੇ ਹਨ?
ਨਾਰਾਜ, ਬਦਲਣਾ ਚਾਹੁੰਦੇ ਹਨ – 66 ਫ਼ੀਸਦੀ
ਨਹੀਂ ਨਾਰਾਜ, ਨਹੀਂ ਬਦਲਣਾ ਚਾਹੁੰਦੇ ਹਨ -34 ਫ਼ੀਸਦੀ
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕੰਮ-ਕਾਜ ਕਿਵੇਂ ਰਿਹਾ?
ਵਧੀਆ 44 ਫ਼ੀਸਦੀ
ਔਸਤ 32 ਫ਼ੀਸਦੀ
ਖ਼ਰਾਬ 24 ਫ਼ੀਸਦੀ

Comment here