ਲੰਡਨ-ਵਿਸ਼ਵ ਪੱਧਰ ਉੱਤੇ ਚਰਚਿਤ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਸੰਜੀਗਦੀ ਨਾਲ ਵਿਚਾਰ ਚਰਚਾ ਕਰਾਉਣ ਲਈ ਦਿ ਡੈਮੋਕਰੇਸੀ ਫੋਰਮ ਵਲੋਂ ਅਕਸਰ ਸੈਮੀਨਾਰ, ਵੈਬੀਨਾਰ ਆਦਿ ਆਯੋਜਿਤ ਕੀਤੇ ਜਾਂਦੇ ਹਨ। ਇਸ ਵਕਤ ਦੁਨੀਆ ਭਰ ਵਿੱਚ ਅਫਗਾਨਿਸਤਾਨ ਦੇ ਸਿਆਸੀ, ਸਮਾਜਿਕ ਤੇ ਆਰਥਿਕ ਹਾਲਾਤਾਂ ਅਤੇ ਇਸ ਦੇ ਵਿਸ਼ਵ ਪੱਧਰ ਤੱਕ ਪੈ ਰਹੇ ਪ੍ਰਭਾਵ ਦਾ ਮੁੱਦਾ ਗਰਮਾਇਆ ਹੋਇਆ ਹੈ। ਚੀਨ ਦੀਆਂ ਆਪਣੇ ਮੱਕੜਜਾਲ ਦੇ ਫੈਲਾਅ ਵਾਲੀਆਂ ਨੀਤੀਆਂ ਇਸ ਮੁੱਦੇ ਨੂੰ ਕਿਵੇਂ ਲੈ ਰਹੀਆਂ ਹਨ, ਇਸ ਉੱਤੇ ਵੀ ਚਰਚਾ ਛਿੜੀ ਹੋਈ ਹੈ। ਇਸੇ ਨਾਲ ਸੰਬੰਧਤ “ਚੀਨ ਦਾ ਅਫਗਾਨ ਏਜੰਡਾ” ਵਿਸ਼ੇ ‘ਤੇ ਵੈਬੀਨਾਰ 22 ਸਤੰਬਰ, 2022 ਨੂੰ ਇੰਗਲੈਂਡ ਦੇ ਸਮੇਂ ਅਨੁਸਾਰ 2-4 ਵਜੇ ਬਾਅਦ ਦੁਪਹਿਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਿ ਡੈਮੋਕਰੇਸੀ ਫੋਰਮ ਦੇ ਮੁਖੀ ਲਾਰਡ ਬਰੂਸ ਨੇ ਦੱਸਿਆ ਕਿ ਇਸ ਵੈਬੀਨਾਰ ਦੇ ਸੰਚਾਲਕ ਹੰਫਰੀ ਹਾਕਸਲੇਅ, ਲੇਖਕ ਅਤੇ ਬੀਬੀਸੀ ਏਸ਼ੀਆ ਦੇ ਸਾਬਕਾ ਪੱਤਰਕਾਰ ਹੋਣਗੇ। ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਡਾ ਮੁਹੰਮਦ ਤਾਇਬ ਸਫਦਰ ਯੂਨੀਵਰਸਿਟੀ ਆਫ ਵਰਜੀਨੀਆ ਦੇ ਪਾਲਿਟਿਕਸ ਵਿਭਾਗ, ਫਾਤਿਮਾ ਏਰਨ ਮਨਿਸਟਰੀ ਆਫ ਫਾਈਨਾਂਸ ਅਫਗਾਨਿਸਤਾਨ ਦੇ ਸਾਬਕਾ ਸੀਨੀਅਰ ਮਾਹਿਰ, ਡਾ ਪਾਮਿਰ ਸਾਹਿਲ ਐਂਗਲੋ ਅਮੈਰਿਕਨ ਯੂਨੀਵਰਸਿਟੀ ਪੈਰਾਗੁਏ ਦੇ ਸਕੂਲ ਆਫ ਇੰਟਰਨੈਸ਼ਨਲ ਰਿਲੇਸ਼ਨਜ਼ ਐਂਡ ਡਿਪਲੋਮੇਸੀ ਦੇ ਲੈਕਚਰਾਰ, ਡਾ ਸੀ ਕ੍ਰਿਸਟੀਨ ਫੇਅਰ ਜਾਰਜਟਾਊਨ ਯੂਨੀਵਰਸਿਟੀ ਦੇ ਵਾਲਸ਼ ਸਕੂਲ ਆਫ ਫਾਰਨ ਸਰਵਿਸ ਦੇ ਸਕਿਓਰਿਟੀ ਸਟੱਡੀਜ਼ ਦੇ ਪ੍ਰੋਫੈਸਰ ਸ਼ਾਮਲ ਹਨ, ਜੋ ਆਪਣੇ ਵਿਚਾਰ ਸਾਂਝੇ ਕਰਨਗੇ। ਵੈਬੀਨਾਰ ਦੀ ਵਿਚਾਰ ਚਰਚਾ ਨੂੰ ਬੇਰੀ ਗਾਰਡੀਨਰ ਐਮ ਪੀ (ਚੇਅਰ ਆਫ ਦਿ ਡੈਮੋਕਰੇਸੀ ਫੋਰਮ) ਆਪਣੇ ਵਿਚਾਰਾਂ ਨਾਲ ਸਮੇਟਣਗੇ।
“ਚੀਨ ਦਾ ਅਫਗਾਨ ਏਜੰਡਾ” ਵਿਸ਼ੇ ‘ਤੇ ਵੈਬੀਨਾਰ 22 ਨੂੰ

Comment here