ਅਪਰਾਧਸਿਆਸਤਖਬਰਾਂ

ਗੈਂਗਸਟਰ ਦੇ ਪਿਤਾ ਨੇ ਥਾਣੇ ਦੇ ਸਾਹਮਣੇ ਖੁਦ ਨੂੰ ਲਾਈ ਅੱਗ

ਲੁਧਿਆਣਾ- ਸ਼ਹਿਰ ਦੇ ਡਾਬਾ ਇਲਾਕੇ ’ਚ ਇੱਕ ਗੈਂਗਸਟਰ ਦੇ ਪਿਤਾ ਵੱਲੋਂ ਥਾਣੇ ਦੇ ਅੱਗੇ ਖੁਦ ਨੂੰ ਅੱਗ ਲਗਾਉਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਅਪਰਾਧਿਕ ਮਾਮਲੇ ‘ਚ ਜੇਲ੍ਹ ‘ਚ ਬੰਦ ਉਸ ਦੇ ਪੁੱਤਰ ਤੇ ਇਕ ਸ਼ੋਅ ਰੂਮ ਮਾਲਕ ਨੇ ਗੋਲੀ ਚਲਾ ਦਿੱਤੀ ਸੀ। ਸੋਅਰੂਮ ਮਾਲਕ ਦੇ ਖਿਲਾਫ ਕਾਰਵਾਈ ਨਾ ਹੋਣ ਕਾਰਨ ਪਰੇਸ਼ਾਨ ਪਿਤਾ ਨੇ ਥਾਣੇ ਦੇ ਅੰਦਰ ਹੀ ਖੁਦ ਨੂੰ ਅੱਗ ਲਗਾ ਲਈ। ਇਸ ਤੋਂ ਪਹਿਲਾਂ ਕਿ ਪੁਲਿਸ ਮੁਲਾਜ਼ਮ ਉਸ ਨੂੰ ਬਚਾਉਂਦੇ ਅਤੇ ਅੱਗ ਬੁਝਾਉਂਦੇ ਉਹ 30 ਫੀਸਦੀ ਸੜ ਚੁੱਕਾ ਸੀ । ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਦਯਾਨੰਦ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਕੁਝ ਦਿਨਾਂ ਤੋਂ ਵਿਅਕਤੀ ਆਪਣੇ ਪੁੱਤਰ ਤੇ ਗੋਲੀ ਚਲਾਉਣ ਵਾਲੇ ਖਿਲਾਫ ਐੱਕਸ਼ਨ ਨੂੰ ਲੈ ਕੇ ਗੇੜੇ ਮਾਰ ਰਿਹਾ ਸੀ।

ਕੀ ਸੀ ਮਾਮਲਾ

ਤਕਰੀਬਨ 1 ਜੁਲਾਈ, 2021 ਨੂੰ ਗੈਂਗਸਟਰ ਅਮਨ ਟੈਟੂ ਨੇ ਦੁਕਾਨਦਾਰ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਦੁਕਾਨਦਾਰ ਨੇ ਅਮਨ ਉੱਪਰ ਗੋਲੀ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਲੁਧਿਆਣਾ ਛੱਕ ਕੇ ਬਰਨਾਲਾ ਵਾਲੀ ਸਾਇਡ ਚਲਾ ਗਿਆ, ਜਿਥੇ ਕੁਝ ਦਿਨਾਂ ਬਾਅਦ 9 ਜੁਲਾਈ ਨੂੰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾਂ ਤੋਂ ਉਸਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਦੁਕਾਨਦਾਰ ਕੋਲ ਜੋ ਗੰਨ ਸੀ ਉਹ ਗੈਰ- ਕਾਨੂੰਨੀ ਹੈ। ਪੁਲਿਸ ਉਸ ਖਿਲਾਫ ਕਾਰਵਾਈ ਨਹੀਂ ਕਰ ਰਹੀ। ਕਾਰਵਾਈ ਨਾ ਕਰਨ ਦੇ ਦੋਸ਼ ਵਿੱਚ ਉਸਨੇ ਖੁਦ ਨੂੰ ਥਾਣੇ ਅੱਗੇ ਖੁਦ ਨੂੰ ਅੱਗ ਲਗਾ ਲਈ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਨਸਿਕ ਤੌਰ ‘ਤੇ ਪਰੇਸ਼ਾਨ ਪਿਤਾ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੁਰਦੀਪ ਸਿੰਘ ਨਾਮਕ ਇਹ ਪਿਤਾ ਅਪਨੇ ਮੁੰਡੇ ਤੋਂ ਤੰਗ ਹੈ। ਉਨ੍ਹਾਂ ਕਿਹਾ ਕਿ ਗੁਰਦੀਪ ਨੂੰ ਅੱਗ ਤੋਂ ਬਚਾਉਣ ਦੌਰਾਨ ਸਬੱ ਇੰਸਪੈਕਟਰ ਜਤਿੰਦਰ ਕੁਮਾਰ ਦੀ ਬਾਂਹ ਵੀ ਅੱਗ ਕਰਕੇ ਜ਼ਖਮੀ ਹੋ ਗਈ ਹੈ।

Comment here