ਸਿਹਤ-ਖਬਰਾਂ

ਗੁਣਾਂ ਨਾਲ ਭਰਪੂਰ ਹੈ ਚੀਕੂ

ਸਰਦੀਆਂ ਦੇ ਮੌਸਮ ਵਿੱਚ ਆਉਣ ਵਾਲਾ ਇੱਕ ਮਿੱਠਾ ਤੇ ਸੁਆਦੀ ਫਲ ਚੀਕੂ ਕਈ ਸਿਹਤ ਲਾਭਾਂ ਨਾਲ ਵੀ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਇਸ ਮੌਸਮ ‘ਚ ਰੋਜ਼ਾਨਾ ਇਸ ਨੂੰ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਈ ਫਾਇਦੇ ਹੋ ਸਕਦੇ ਹਨ। ਮੈਕਸੀਕੋ ਦਾ ਇਹ ਫਲ ਗਰਭ ਅਵਸਥਾ ‘ਚ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਭਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਹ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ।

1. ਜੇਕਰ ਤੁਹਾਨੂੰ ਜ਼ੁਕਾਮ ਜਾਂ ਖਾਂਸੀ ਹੋ ਗਈ ਹੈ ਤਾਂ ਚੀਕੂ ਇਸ ਦੇ ਲਈ ਰਾਮਬਾਣ ਤੋਂ ਘੱਟ ਨਹੀਂ ਹੈ। ਇਸ ਨਾਲ ਪੁਰਾਣੀ ਖੰਘ ਵੀ ਠੀਕ ਹੋ ਜਾਂਦੀ ਹੈ।

2. ਚੀਕੂ ‘ਚ ਕਈ ਐਂਟੀ-ਵਾਇਰਲ, ਐਂਟੀ-ਪੈਰਾਸਾਈਟਿਕ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਬੈਕਟੀਰੀਆ ਨੂੰ ਸਰੀਰ ‘ਚ ਦਾਖਲ ਨਹੀਂ ਹੋਣ ਦਿੰਦੇ।

3. ਜੇਕਰ ਤੁਸੀਂ ਅਕਸਰ ਕਬਜ਼ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਚੀਕੂ ਦਾ ਸੇਵਨ ਜ਼ਰੂਰ ਕਰੋ। ਇਸ ‘ਚ ਮੌਜੂਦ ਫਾਈਬਰ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਹੋਰ ਇਨਫੈਕਸ਼ਨਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

4. ਚੀਕੂ ਫਲ ਦੇ ਬੀਜਾਂ ਨੂੰ ਪੀਸ ਕੇ ਖਾਓ, ਇਸ ਨਾਲ ਪਿਸ਼ਾਬ ਦੇ ਨਾਲ-ਨਾਲ ਗੁਰਦੇ ਦੀ ਪੱਥਰੀ ਵੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਿਡਨੀ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।

5. ਵਿਟਾਮਿਨ-ਏ ਅਤੇ ਬੀ ਨਾਲ ਭਰਪੂਰ ਛੋਲੇ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ। ਇਸ ਵਿਚ ਐਂਟੀਆਕਸੀਡੈਂਟ, ਫਾਈਬਰ ਅਤੇ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਕੈਂਸਰ ਸੈੱਲਾਂ ਨੂੰ ਬਣਨ ਤੋਂ ਰੋਕਦੇ ਹਨ।

6. ਚੀਕੂ ‘ਚ ਗਲੂਕੋਜ਼ ਹੁੰਦਾ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਦੇਣ ਦਾ ਕੰਮ ਕਰਦਾ ਹੈ। ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ, ਉਨ੍ਹਾਂ ਨੂੰ ਊਰਜਾ ਦੀ ਬਹੁਤ ਜ਼ਰੂਰਤ ਹੁੰਦੀ ਹੈ, ਇਸ ਲਈ ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਚੀਕੂ ਖਾਣਾ ਚਾਹੀਦਾ ਹੈ।

7. ਚੀਕੂ ਵਿਟਾਮਿਨ-ਏ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਸ ਨੂੰ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।

8. ਚੀਕੂ ਵਿੱਚ ਲੈਟੇਕਸ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਦੰਦਾਂ ਦੀ ਕੈਵਿਟੀ ਨੂੰ ਭਰਨ ਲਈ ਵੀ ਕੀਤੀ ਜਾਂਦੀ ਹੈ।

9. ਚੀਕੂ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ।

10. ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ​​ਰੱਖਣਾ ਚਾਹੁੰਦੇ ਹੋ ਤਾਂ ਚੀਕੂ ਜ਼ਰੂਰ ਖਾਓ। ਇਹ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਲਈ ਬਹੁਤ ਜ਼ਰੂਰੀ ਹਨ।

Comment here