ਅਪਰਾਧਸਿਆਸਤਖਬਰਾਂਦੁਨੀਆ

ਗਾਇਕ ਮੱਖਣ ਨਜਾਇਜ਼ ਅਸਲੇ ਦੇ ਮਾਮਲੇ ਚ ਕਨੇਡਾ ਚ ਗ੍ਰਿਫਤਾਰ!!!

ਸਰੀ-ਕਈ ਵਾਰ ਵਿਵਾਦਾਂ ਚ ਘਿਰੇ ਰਹਿਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਕੇ ਐੱਸ ਮੱਖਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਕੇਐੱਸ ਮੱਖਣ ਨੂੰ ਸਰੀ ਸ਼ਹਿਰ ‘ਚ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇ.ਐੱਸ ਮੱਖਣ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਉੱਤੇ ਲੱਗੇ ਅਸਲਾ ਰੱਖਣ ਦੇ ਦੋਸ਼ ਝੂਠੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। 3 ਅਗਸਤ 1975 ‘ਚ ਮੱਖਣ ਦਾ ਜਨਮ ਜਿਮੀਂਦਾਰ ਪਰਿਵਾਰ ‘ਚ ਹੋਇਆ। ਉਸ ਦਾ ਪੂਰਾ ਨਾਮ ਕੁਲਦੀਪ ਸਿੰਘ ਤੱਖਰ ਹੈ। ਮੱਖਣ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਰਹਿੰਦਾ ਹੈ। ਉਹ ਨਕੋਦਰ ਸ਼ਹਿਰ ਨੇੜੇ ਸਥਿਤ ਸ਼ੰਕਰ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਪੁੱਤਰਾਂ ਦਾ ਨਾਂ ਏਕਮ ਸਿੰਘ ਤੱਖਰ ਤੇ ਸੱਜਣ ਸਿੰਘ ਤੱਖਰ ਹੈ। ਉਸ ਨੇ ਅਪ੍ਰੈਲ 2013 ‘ਚ ਸਿੱਖ ਧਰਮ ਅਪਣਾਇਆ ਸੀ ਤੇ ਆਪਣਾ ਜੀਵਨ ਸਿੱਖ ਧਰਮ ਪ੍ਰਤੀ ਸਮਰਪਿਤ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਧਾਰਮਿਕ ਗੀਤ ਗਾਉਣ ਦਾ ਫੈਸਲਾ ਕੀਤਾ ਹੈ ਪਰੰਤੂ ਕੁਝ ਨਿੱਜੀ ਮਸਲਿਆਂ ਕਰਕੇ ਅਕਤੂਬਰ 2019 ਵਿੱਚ ਉਸ ਨੇ ਸਿੱਖੀ ਸਿਦਕ ਤਿਆਗ ਦਿੱਤਾ। ਮੱਖਣ ਨੂੰ ਕਬੱਡੀ ਦਾ ਵੀ ਸੌਕ ਸੀ ਤੇ ਪ੍ਰਸਿੱਧ ਖਿਡਾਰੀ ਹਰਜੀਤ ਬਰਾੜ ਬਾਜਾਖਾਨਾ ਨਾਲ ਉਸ ਦੀ ਪੱਕੀ ਯਾਰੀ ਸੀ। ਉਸ ਉਤੇ ਅਫੀਮ ਦੀ ਤਸਕਰੀ ਚ ਸ਼ਾਮਲ ਹੋਣ ਦੇ ਵੀ ਕਥਿਤ ਤੌਰ ਤੇ ਇਲਜ਼ਾਮ ਲੱਗਿਆ ਸੀ। ਉਹ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ।

Comment here