ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਖਾਲਿਸਤਾਨੀ ਨੇਤਾ ਨੇ ਬੇਅਦਬੀ ‘ਤੇ ਸੋਧਾ ਲਾਉਣ ਦੀ ਦਿੱਤੀ ਧਮਕੀ

ਮੋਗਾ-ਬੀਤੇ ਦਿਨ ਇਥੇ ਮਰਹੂਮ ਦੀਪ ਸਿੱਧੂ ਦੀ ਸਥਾਪਿਤ ਕੀਤੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਥਾਪੇ ਗਏ ਮੁਖੀ ਤੇ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਸਿੰਘ ਆਪਣੀ ਦਸਤਾਰਬੰਦੀ ਤੋਂ ਬਾਅਦ ਹੀ ਤਿੱਖੀ ਸ਼ਬਦਾਵਲੀ ਵਰਤਦੇ ਵਿਖਾਈ ਦੇ ਰਹੇ ਹਨ। ਪੰਜਾਬ ਵਿੱਚ ਸਭ ਤੋਂ ਵੱਧ ਭਖਵੇਂ ਮੁੱਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ‘ਤੇ ਉਨ੍ਹਾਂ ਤਿੱਖੀ ਪ੍ਰਤੀਕਿਿਰਆ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਜੋ ਵੀ ਬੇਅਦਬੀ ਕਰੇਗਾ, ਉਸ ਨੂੰ ਅਸੀਂ ਖੁਦ ਸੋਧਾ ਲਾਵਾਂਗੇ। ਬੇਅਦਬੀ ਕਰਨ ਵਾਲੇ ਨੂੰ ਅਸੀਂ ਖੁਦ ਸਜ਼ਾ ਦੇਵਾਂਗੇ ਅਤੇ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਜਾਵੇਗਾ।ਅੰਮ੍ਰਿਤਪਾਲ ਸਿੰਘ ਦਾ ਇਹ ਬਿਆਨ ਇਸ ਸਬੰਧ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਪਿਛਲੇ ਸਮੇਂ ਦੋਰਾਨ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਉਸ ਨੇ ਕਿਹਾ ਕਿ ਹੁਣ ਬੇਅਦਬੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਿਹੜਾ ਵੀ ਬੇਅਦਬੀ ਕਰਦਾ ਫੜਿਆ ਗਿਆ ਉਸ ਨੂੰ ਪੁਲਿਸ ਹਵਾਲੇ ਕਰਨ ਦੀ ਥਾਂ ਮੌਕੇ ‘ਤੇ ਹੀ ਸੋਧਾ ਲਾਇਆ ਜਾਵੇਗਾ।

ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਪਾਲ ਸਿੰਘ *ਤੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਵਾਲ ਚੁੱਕੇ ਸਨ ਅਤੇ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਉਸ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਸੀ।ਭਾਜਪਾ ਬੁਲਾਰੇ ਹਰਜੀਤ ਗਰੇਵਾਲ ਨੇ ਅਜਿਹੇ ਬਿਆਨ ਲਈ ਅੰਮ੍ਰਿਤਪਾਲ ਸਿੰਘ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੁਬਈ ਤੋਂ ਆਇਆ ਹੈ ਅਤੇ ਅਜਿਹੇ ਸੋਧਾ ਲਾਉਣ ਵਾਲੇ ਬਿਆਨ ਦੇਣ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਥੇ ਦੇਸ਼ ਵਿੱਚ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ ਨਾ ਕਿ ਸੋਧੇ ਲਾਏ ਜਾਂਦੇ ਹਨ।

ਅਜਿਹੇ ਬਿਆਨਾਂ ਅਤੇ ਅਜਿਹੇ ਲੋਕਾਂ ਦੀ ਸਰਗਰਮੀ ਕਾਰਨ ਇਕ ਵਾਰ ਪੰਜਾਬ ਵਾਸੀਆਂ ਨੂੰ ਬੀਤਿਆ ਖਾਲਿਸਤਾਨੀ ਕਾਲਾ ਦੌਰ ਚੇਤੇ ਆ ਕੇ ਡਰਾਉਣ ਲੱਗਿਆ ਹੈ, ਫਿਲਹਾਲ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਅਫੀਸ਼ੀਅਲੀ ਕੋਈ ਬਿਆਨ ਜਾਰੀ ਨਹੀਂ ਕੀਤਾ।

Comment here