ਪਹਿਲੇ ਸਮਿਆਂ ਦੇ ਵਿੱਚ ਲੋੜਕੂ ਪੰਜਾਬੀ ਕੱਲਕੱਤੇ ਵੱਲ ਮੁੱਲ ਦੀਆਂ ਤੀਵੀਂਆਂ ਲਿਆਉਦੇ ਸੀ। ਚਲਾਕ ਡਰਾਈਵਰ ਇਹ ਕਾਰੋਬਾਰ ਕਰਦੇ ਸੀ। ਵੀਨਾ ਵਰਮਾ ਦੀ ਕਿਤਾਬਾਂ ਹਨ – ਮੁੱਲ ਦੀ ਤੀਵੀਂ – ਫਰੰਗੀਆਂ ਦੀ ਨੂੰਹ – ਇਸੇ ਤਰ੍ਹਾਂ ਬਲਦੇਵ ਸਿੰਘ ਮੋਗਾ ਦੀ ਕਈ ਕਹਾਣੀਆਂ ਹਨ। ਨਾਵਲਕਾਰ ਰਾਮ ਸਰੂਪ ਅਣਖੀ ਇਹਨਾਂ ਮਸਲਿਆਂ ਉਤੇ ਕਾਫੀ ਲਿਖਿਆ ਹੈ।
ਹੁਣ ਕੋਲਕੱਤੇ ਤੋਂ ਲੋਕ ਤੀਵੀਂਆਂ ਤਾਂ ਨਹੀਂ, Ph4 , Med, 2ed ਤੇ ਹੋਰ ਕਈ ਮਕੈਨੀਕਲ ਦੀਆਂ ਦੋ ਨੰਬਰ ਵਿੱਚ ਮੁੱਲ ਦੀਆਂ ਡਿਗਰੀਆਂ ਲੈ ਆਉਂਦੇ ਹਨ। ਫੇਰ ਨੌਕਰੀਆਂ ਹਾਸਲ ਕਰਦੇ ਹਨ। ਇਹੋ ਜਿਹੀਆਂ ਨਕਲੀ ਡਿਗਰੀਆਂ ਵਾਲੇ ਹਰ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਸੇਵਾ ਕਰ ਰਹੇ ਹਨ।
###
ਨਾ ਗੱਲ ਕੱਲਕੱਤੇ ਦੀ ਐ ਤੇ ਨਾ ਪੱਖੀ ਦੀ ਐ। ਗੱਲ ਤਾਂ ਐਨੀ ਐ ਕਿ ਜੀਹਨੂੰ ਪੰਜਾਬੀ ਦੀ ਪੈੰਤੀ ਨਾ ਆਉਦੀ ਹੋਵੇ ਭਾੜਾ ਦੇ ਕੇ ਗੀਤ ਗ਼ਜ਼ਲਾਂ ਲਿਖਵਾਉਦੀ/ ਲਿਖਵਾਉਦਾ ਹੋਵੇ, ਉਹ ਜਦੋਂ ਉਸਤਾਦ ਬਣ ਜਾਣ, ਫੇਰ ਜਦ ਉਨ੍ਹਾਂ ਨੂੰ ਕੋਈ ਪੰਜਾਬੀ ਮਾਂ ਬੋਲੀ ਦੀ ਧੀ…/ ਪੁੱਤਰ ” ਲਕਬ ਦੇਣ ਲੱਗ ਜਾਣ ਫੇਰ ਗੁਰਦਾਸ ਮਾਨ ਦਾ ਗੀਤ ਚੇਤੇ ਆਉਂਦਾ ਹੈ।
ਤਾਂ ਸਮਝੋ ਮਾਮਲਾ ਗੜ੍ਹਬੜ ਹੈ ..
‘‘ਕੀ ਬਣੂ ਦੁਨੀਆਂ ਦਾ.. ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ!’’
ਬਹੁਤੇ ਵਿਦਵਾਨਾਂ ਨੂੰ ਇਹ ਨੀ ਪਤਾ ਕੇ ਲੈਕਚਰਾਰ ਤੇ ਪ੍ਰੋਫੈਸਰ ਵਿੱਚ ਕੀ ਫਰਕ ਹੁੰਦਾ? ਕਈ ਤੇ ਰੀਡਰ ਵੀ..ਨਹੀਂ ਬਣਦੇ ਤੇ ਪ੍ਰੋਫੈਸਰ ਕਿੱਥੋਂ ਬਣ ਜਾਣਗੇ ? ਪ੍ਰੋਫੈਸਰ ਇਕ ਡਿਗਰੀ ਐ, ਇਹ ਬਹੁਤ ਘੱਟ ਦੇ ਨਸੀਬ ਹੁੰਦੀ ਹੈ। ਪਰ ਇਥੇ ਤੇ ਸਕੂਲ ਮਾਸਟਰ ਵੀ ਆਪਣੇ ਆਪ ਨੂੰ ਪ੍ਰੋਫੈਸਰ ਲਿਖਦੇ ਹਨ। ਹੁਣ ਤੇ ਮੁੱਲ ਦੀ ਤੀਵੀਂ ਦੇ ਵਾਂਗੂੰ ਕੱਲਕੱਤਿਓ ਡਿਗਰੀ ਲਿਆ ਕੇ ਕਈ ਆਪਣੇ ਨਾਮ ਦੇ ਨਾਲ ਡਾਕਟਰ ਲਿਖਣ ਲੱਗ ਪਏ ਹਨ…!
ਜਿਵੇਂ ਪਿੰਡਾਂ ਵਾਲੇ ਸਲੋਤਰੀ ਨੂੰ ਹੀ ਡਾਕਟਰ ਕਹੀ ਜਾਂਦੇ ਹਨ..ਬਸ ਇਸੇ ਹੀ ਤਰ੍ਹਾਂ ….ਮੁੱਲ ਦੀਆਂ ਗ਼ਜ਼ਲਾਂ ਤੇ ਕਿਤਾਬਾਂ ਲਿਖਵਾਉਣ ਵਾਲਿਆਂ ਨੂੰ ਉਸਤਾਦ ਜੀ ਕਹੀ ਜਾਂਦੇ ਹਨ।
ਆਪਾਂ ਕੀ ਲੈਣਾ….?
ਉਸ ਵੇਲੇ ਸਿੱਖਿਆ ਵਿਭਾਗ ਵਿੱਚ ‘‘ਤੋਤਾ ਮਾਰਕਾ’’ ਉਸਤਾਦਾਂ ਦੀ ਭਰਤੀ ਹੋਣੀ ਸੀ। ਸਰਕਾਰ ਨੇ ਕੋਰਟ ਕੇਸ ਤੋਂ ਬਚਣ ਲਈ ਟੈਟ ਦਾ ਟੈਸਟ ਰੱਖ ਲਿਆ। ਡੇਢ ਲੱਖ ਤੋਂ ਵੱਧ ਨੇ ਪੇਪਰ ਦਿੱਤਾ। ਇਹ ਟੈਸਟ ਦੇਣ ਵਾਲੇ ਬੀਐੱਡ, ਐਮ ਐਡ, ਐਮ ਫਿਲ, ਪੀਐਚ ਡੀ, ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਡਿਗਰੀਆਂ ਵਾਲੇ ਸ਼ਾਮਲ ਸਨ। ਅਠਾਸੀ ਸੌ ਅਠੱਨਵੇਂ ਰੱਖਣੇ ਸੀ। ਪਰ ਪਾਸ ਚਾਰ ਹਜ਼ਾਰ ਹੋਏ। ਸੋਚੋ ਉਹ ਕਿੰਨੇ ਕੁ ਲਿਖੇ ਪੜ੍ਹੇ ਹੋਣਗੇ ? ਮਾਸਟਰ ਤਾਂ ਰੱਖਣ ਸੀ….ਤੇ ਬਾਕੀ ” ਤੋਤੇ ਦੀ ਠੁੰਗ ” ਦਾ ਕਮਾਲ ਹੋ ਗਿਆ। ਫੇਰ ਇਹਨਾਂ ਦੇ ਵਿਚੋਂ ਅੱਧਿਆਂ ਦੀਆਂ ਡਿਗਰੀਆਂ ਫੇਕ ਯੂਨੀਵਰਸਿਟੀਆਂ ਦੀਆਂ ਸਨ। ਹੁਣ ਤੁਸੀਂ ਦੱਸੋ ਬੂਟਾ ਗਾਲ ਨੀ ਕੱਢੂ…ਕੀ ਕੱਢੂ .?
ਏਹੀ ਹਾਲ ਸਟਾਫ ਨਰਸਾਂ ਦਾ ਹੋਇਆ। ਉਹਨਾਂ ਦਾ ਵੀ ਟੈਸਟ ਹੋਇਆ ਸੀ। ਉਹ ਵੀ ਬਾਜੀ ਮਾਰਗੀਆਂ। ਪੈਹਟ ਸੌ ਨੇ ਟੈਸਟ ਦਿੱਤਾ ਤੇ ਵਿਚੋਂ ਚਾਲੀ ਪਾਸ ਹੋਈਆਂ। ਇਕ ਸੌ ਚਤਾਲੀ ਭਰਤੀ ਕੀਤੀਆਂ। ਇਥੇ ਸਿਹਤ ਮੰਤਰੀ ਨੇ ਟੀਕਾ ਲਾ ਦਿੱਤਾ। ਜਿਹੜਾ ਕਦੇ ਪੀਪੀਐਸ ਵਾਲਾ ਸਿੱਧੂ ਲਾ ਗਿਆ ਸੀ…ਉਸ ਕੇਸ ਦਾ ਕੀ ਬਣਿਆ?
ਹੁਣ ਗੱਲ ਕੱਲਕੱਤੇ ਵਾਲੀਆਂ ਪੱਖੀਆਂ ਦੀ ਕਰਦੇ ਆ। ਉਥੋਂ ਵੀ ਕੁੱਝ ਡਾਕਟਰੇਟ ਦੀ ਡਿਗਰੀਆਂ ਲੈ ਆਏ ਹਨ, ਉਹ ਹੁਣ ਆਪਣੇ ਨਾਂ ਦੇ ਨਾਲ ਗੋਤ ਲਿਖਣ ਭਾਵੇਂ ਨਾ ਪਰ ਨਾਮ ਦੇ ਅੱਗੇ ਡਾਕਟਰ ਜਰੂਰ ਲਿਖਦੇ ਹਨ।
ਰਣਜੀਤ ਕੌਰ ਗਾਉਦੀ ਹੈ ਕਿ
‘‘ਕੱਲਕੱਤਿਓ ਪੱਖੀ ਲਿਆਦੇ ਵੇ….!
ਝੱਲੂਗੀ ਸਾਰੀ ਰਾਤ।’’
ਹੁਣ ਬਹੁਤੇ ਚੰਗੇ ਕੰਮ ਰਾਤ ਨੂੰ ਹੀ ਹੁੰਦੇ ਹਨ ਤੇ ਨਾ ਡਰ ਹੁੰਦਾ ਹੈ! ਜੈ ਹੋਵੇ ..ਕੱਲਕੱਤੇ ਵਾਲੀ ਦੀ..
ਨਾ ਗੱਲ ਕੱਲਕੱਤੇ ਦੀ ਹੈ ਗੱਲਾਂ ਤੇ ਫੈਲ ਰਹੀ ਹਨੇਰਗਰਦੀ ਹੈ?? ਕਿਸ ਨੇ ਕਿਸ ਦਾ ਖੋਜ ਪ੍ਰਬੰਧ ਫਹਦ ਦਾ ਥੀਸਿਸ ਲਿਖਿਆ ਤੇ ਕੋਈ ਕਿੰਨੇ ਵਿੱਚ ਵਿਕਿਆ ਹੈ ਤੇ ਕਿਸ ਨੂੰ ਕਿਸ ਨੇ ਪਾਰ ਲੰਘਾਇਆ ਹੈ…ਸਭ ਜਾਣਦੇ ਤੇ ਪਹਿਚਾਣਦੇ ਹਨ..ਪਰ ਚੁੱਪ ਹਨ। ਇਕ ਚੁੱਪ ਵਿੱਚ ਸੌ ਸੁਖ ਹੁੰਦੇ ਹਨ।
ਇਹਨਾਂ ਦੇ ਵਿਚੋਂ ਕਈ ਸੇਵਾ ਮੁਕਤ ਤੇ ਕੁੱਝ ਦੇਹ ਮੁਕਤ ਹੋ ਗਏ। ਇਹ ਕਿੰਨੇ ‘‘ਡਾਕਟਰ’’ ਵਿਦਵਾਨ ਬਣੇ। ਕੁੱਝ ਪੰਜਾਬੀ ਸਾਹਿਤ ਦੇ ਥਾਣੇਦਾਰ ਬਣ ਕੇ ਕਵੀਆਂ/ ਕਵਿੱਤਰੀਆਂ ਤੇ ਲੇਖਕਾਂ ਉਪਰ ਧੌਂਸ ਜਮਾਉਣ ਲੱਗੇ ਹਨ ਤੇ ਕਵਿਤਾ ਤੇ ਗ਼ਜ਼ਲ ਤੇ ਕਹਾਣੀ ਨਾਵਲ ਲ਼ਿਖਣ ਦੇ ਤਰੀਕੇ ਦੱਸਦੇ ਹਨ। ਇਹਨਾਂ ਦੇ ਵਿਚੋਂ ਕੁੱਝ ਕਵੀ ਹੋ ਗਏ, ਤੇ ਆਲੋਚਕ ਹੋ ਗਏ ਤੇ ਕੁੱਝ ਆਲੋਚਨਾ ਕਰਨ ਲੱਗੇ।
ਇਕ ਵਾਰ ਇਕ ਵਿਦਵਾਨ ਮੇਰੇ ਨਾਲ ਇਸ ਕਰਕੇ ਲੜ / ਲੜੀ ਪਿਆ ਕਿ ਖਬਰ ਦੇ ਵਿੱਚ ਮੇਰੇ ਨਾਮ ਦੇ ਨਾਲ ਡਾਕਟਰ ਨੀ ਪਾਇਆ। ਮੇਰਾ ਨਾਮ ਤੈ ਹਾਜ਼ਰ ਸਰੋਤਿਆਂ ਨਾਲ ਪਾ ਦਿੱਤਾ।
ਹੁਣ ਤੁਸੀਂ ਦੱਸੋ ਜੇ ਖੁਸਰੇ ਨਾਲ ਖੁਸਰਾ ਸੌ ਜਾਊ ਕੀ ਲੈ ਜੂ।
ਅਖੇ ਜੇ ਕੁੱਤਾ ਕਪਾਹ ਵਿੱਚ ਦੀ ਲੰਘ ਗਿਆ
ਦੱਸ ਭਲਾ ਕੁੱਤਾ ਕੀ ਲੈ ਗਿਆ ?
ਇਹਨਾਂ ਤੋਤਾ ਮਾਰਕਾ ਉਸਤਾਦਾਂ ਦੀ ਕਿਰਪਾ ਦੀ
ਇਕ ਗੱਲ ਹੋਰ ਸੁਣ ਲਵੋ।
ਇਕ ਯੂਨੀਵਰਸਿਟੀ ਦਾ ਉਸਤਾਦ ਕਿਸ ਪਿੰਡ ਦੀ ਲੰਘਿਆ ਜਾਵੇ। ਅੱਗੇ ਇਕ ਬੰਦਾ ਗੱਡਾ ਲਈ ਆਵੇ। ਦੋਹਾਂ ਦੀ ਅੱਖ ਮਿਲੀ।
‘‘ਪ੍ਰੋਫੈਸਰ ਸਾਬ੍ਹ ਸਾਸਰੀ ਕਾਲ।”
ਵਿਦਿਆਰਥੀ ਨੇ ਸਲਾਮ ਕੀਤੀ।
ਤਾਂ ਅੱਗਿਓ ਪ੍ਰੋਫੈਸਰ ਨੇ ਪੁੱਛਿਆ।
‘‘ਉਹ ਤੂੰ ਕਿਸੇ ਨੌਕਰੀ ’ਤੇ ਨੀ ਲੱਗਿਆ। ਗੱਡਾ ਹੱਕਣ ਡਿਆ ਏ ?”
ਅੱਗਿਓ ਵਿਦਿਆਰਥੀ ਕਹਿੰਦਾ ‘‘ਜੀ ਹੋਰ ਤੁਹਾਡੇ ਪੜ੍ਹਾਏ ਜਹਾਜ਼ ਚਲਾਉਣਗੇ। ਗੱਡੇ ਹੀ ਹੱਕਣਗੇ।’’
ਦੋਵੇਂ ਜੋਰ ਦੀ ਹੱਸਦੇ ਵਿਛੜ ਗਏ!
ਕੱਲਕੱਤੇ ਵਾਲੀ ਮਾਤਾ ਦੀ ਜੈ ਹੋਵੇ।
ਇਸੇ ਕਰਕੇ ਬੀਬੀ ਰਣਜੀਤ ਕੌਰ ਆਖਦੀ ਹੈ
ਕਲਕੱਤਿਓ ਪੱਖੀ ਲਿਆਦੇ
ਝੱਲੂਗੀ ਸਾਰੀ ਰਾਤ।
ਬਾਕੀ ਤੁਸੀਂ ਆਪ ਸਿਆਣੇ ਹੋ.ਮਤੇ ਲਾਓ ਗੈੱਸ ਕਿਸ ਨੇ ਕੱਲਕੱਤਿਓ ਮੁੱਲ ਦੀ ਪੱਖੀ ਲਿਆਂਦੀ ਹੈ…
..ਤੀਵੀਂ ਨੀ, ਡਿਗਰੀ ਡਾਕਟਰ ਦੀ !
ਉਹ ਹੁਣ ਡਾਕਟਰ/ਵਿਦਵਾਨ ਹਨ…!
ਪੰਜਾਬੀ ਮਾਂ ਬੋਲੀ ਸੇਵਾ ਕਰਦੇ ਹਨ।
ਬੁੱਧ ਸਿੰਘ ਨੀਲੋਂ
Comment here