ਸਿਆਸਤਸਿਹਤ-ਖਬਰਾਂਖਬਰਾਂ

ਕੋਰੋਨਾ ਦੀ ਤੀਜੀ ਲਹਿਰ ਕਾਰਨ ਸਟੋਰਾਂ ਤੋਂ ਜ਼ਰੂਰੀ ਵਸਤਾਂ ਗਾਇਬ

ਨਵੀਂ ਦਿੱਲੀ-ਭਾਰਤ ਵਿੱਚ ਪਿਛਲੇ 7 ਦਿਨਾਂ ‘ਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਦੇ ਨਾਲ ਹੀ ਪਾਬੰਦੀਆਂ ਦਾ ਦੌਰ ਵੀ ਵਾਪਸ ਆ ਗਿਆ ਹੈ ਅਤੇ ਕਈ ਰਾਜਾਂ ਨੇ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਸਭ ਦਾ ਅਸਰ ਲੋਕਾਂ ਦੇ ਖਰੀਦਦਾਰੀ ‘ਤੇ ਪੈ ਰਿਹਾ ਹੈ ਅਤੇ ਬਾਜ਼ਾਰ ‘ਚ ਫਿਰ ਤੋਂ ਖਰੀਦਦਾਰੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਸਟੋਰ ਦੀਆਂ ਸ਼ੈਲਫਾਂ ਅਤੇ ਈ-ਕਾਮਰਸ ਪਲੇਟਫਾਰਮਾਂ ਤੋਂ ਜ਼ਰੂਰੀ ਚੀਜ਼ਾਂ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਕੁਝ ਦਿਨਾਂ ‘ਚ ਜ਼ਰੂਰੀ ਵਸਤਾਂ ਦੀ ਆਨਲਾਈਨ ਵਿਕਰੀ ‘ਚ 15 ਫੀਸਦੀ ਦਾ ਵਾਧਾ ਹੋਇਆ ਹੈ।
ਬਾਜ਼ਾਰ ਥੋੜ੍ਹੇ ਸਮੇਂ ਲਈ ਖੁੱਲ੍ਹ ਰਹੇ
ਮਹਾਂਮਾਰੀ ਦੀ ਇਸ ਲਹਿਰ ਵਿੱਚ, ਲਾਗ ਦੀ ਰਫ਼ਤਾਰ ਬਹੁਤ ਤੇਜ਼ ਹੈ। ਹਰ ਰੋਜ਼ ਨਵੇਂ ਕੇਸਾਂ ਦਾ ਰਿਕਾਰਡ ਬਣ ਰਿਹਾ ਹੈ। ਇਸ ਕਾਰਨ ਲੋਕ ਸਾਵਧਾਨੀ ਵਰਤ ਰਹੇ ਹਨ ਅਤੇ ਬਾਜ਼ਾਰ ‘ਚ ਖਰੀਦਦਾਰੀ ਕਰਨ ਦੀ ਬਜਾਏ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦੇ ਰਹੇ ਹਨ। ਇਕ ਹੋਰ ਕਾਰਨ ਬਾਜ਼ਾਰ ਖੁੱਲ੍ਹਣ ਦੇ ਸਮੇਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਹਨ। ਉਦਾਹਰਨ ਲਈ, ਦਿੱਲੀ ਵਿੱਚ, ਅੱਠ ਵਜੇ ਤੱਕ ਬਾਜ਼ਾਰ ਔਡ-ਈਵਨ ਆਧਾਰ ‘ਤੇ ਖੁੱਲ੍ਹ ਰਿਹਾ ਹੈ। ਇਸ ਕਾਰਨ ਵੀ ਲੋਕ ਜ਼ਰੂਰੀ ਵਸਤਾਂ ਖਰੀਦਣ ਲਈ ਆਨਲਾਈਨ ਬਾਜ਼ਾਰਾਂ ਨੂੰ ਤਰਜੀਹ ਦੇ ਰਹੇ ਹਨ।
ਇੱਕ ਰਿਪੋਰਟ ਅਨੁਸਾਰ, ਲਗਭਗ ਸਾਰੀ ਕੈਟੇਗਰੀਜ਼ ‘ਚ ਔਨਲਾਈਨ ਸੇਲ ਬੀਤੇ ਦਿਨਾਂ ‘ਚ 10 ਤੋਂ 15 ਫਿਸਦੀ ਤੱਕ ਵੱਧ ਗਈ ਹੈ।ਇਸ ਦੇ ਨਾਲ ਹੀ ਚੌਕਲੇਟ, ਸਾਬਣ, ਸ਼ੈਂਪੂ, ਸਾਫ-ਸਫਾਈ ਦੇ ਪ੍ਰੋਡਕਟ, ਖਾਣ-ਪੀਣ ਦੇ ਸਮਾਨ ਆਦਿ ਦੀ ਵਿਕਰੀ ਦੁਗਣੀ ਹੋ ਗਈ ਹੈ।ਸੈਨੇਟਾਇਜ਼ਰ, ਂ95 ਮਾਸਕ ਦੀ ਸੇਲ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ।ਚੰਗੀ ਗੱਲ ਇਹ ਹੈ ਕਿ ਕੰਪਨੀਆਂ ਨੇ ਪਹਿਲਾਂ ਹੀ ਤਿਆਰੀ ਖਿੱਚ ਲਈ ਹੈ।ਕੰਪਨੀਆਂ ਨੂੰ ਪੂਰੀ ਉਮੀਦ ਹੈ ਕਿ ਉਹ ਵਧੀ ਮੰਗ ਦੀ ਭਰਪਾਈ ਕਰ ਦੇਣਗੀਆਂ।
ਇਨ੍ਹਾਂ ਚੀਜ਼ਾਂ ਦੀ ਵਿਕਰੀ ਵਿੱਚ ਉਛਾਲ
ਰਿਪੋਰਟ ‘ਚ ਫੳਰਲੲ ਫਰੋਦੁਚਟਸ ਦੇ ਸੀਨਿਅਰ ਕੈਟੇਗਰੀ ਹੈੱਡ ਮਯੰਕ ਸ਼ਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਓ-ਕੌਮਰਸ ਪਲੇਟਫਾਰਮ ਤੋਂ ਹੋਣ ਵਾਲੀ ਵਿਕਰੀ ਪਿਛਲੇ ਕੁੱਝ ਦਿਨਾਂ ‘ਚ 10-15 ਫਿਸਦੀ ਵੱਧੀ ਹੈ।ਸ਼ਾਹ ਨੂੰ ਲਗਦਾ ਹੈ ਕਿ ਜਦੋਂ ਤੱਕ ਤੀਜੀ ਲਹਿਰ ਦਾ ਅਸਰ ਰਹੇਗਾ, ਇਹ ਇਸੇ ਤਰ੍ਹਾ ਬਣਿਆ ਰਹੇਗਾ। ਭਲਿਨਕਿਟ ਦੇ ਇੱਕ ਬੁਲਾਰੇ ਨੇ ਕਿਹਾ ਕਿ, ਪਿਛਲੇ ਹਫ਼ਤੇ ‘ਚ ਪੈਕੇਜਡ ਫੂਡ ਤੇ ਹਾਇਜਿਨ ਪ੍ਰੋਡਕਟਸ ਦੀ ਵਿਕਰੀ ਦੁਗਣੀ ਤੋਂ ਵੀ ਵੱਧ ਹੋ ਗਈ ਹੈ।ਉਧਰ ਂ-95 ਮਾਸਕ ਦੀ ਵਿਕਰੀ ਇੱਕ ਹਫ਼ਤੇ ‘ਚ ਪੰਜ ਗੁਣਾ ਤੋਂ ਵੱਧ ਹੋ ਗਈ ਹੈ।
24 ਘੰਟਿਆਂ ‘ਚ 90 ਹਜ਼ਾਰ ਤੋਂ ਜ਼ਿਆਦਾ ਮਾਮਲੇ
ਤੁਹਾਨੂੰ ਦੱਸ ਦਈਏ ਕਿ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।ਇਹ ਇੱਕ ਦਿਨ ਪਹਿਲੇ ਦੇ ਮਾਮਲਿਆਂ ਦੀ ਤੁਲਨਾ ‘ਚ ਦੁਗਣੇ ਤੋਂ ਵੱਧ ਹਨ।ਓਮੀਕਰੋਨ ਦੇ ਮਾਮਲੇ ਵੱਧ ਕੇ 2,630 ਹੋ ਚੁੱਕੇ ਹਨ।ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਤਾਮਿਲ ਨਾਡੂ ਅਤੇ ਕੇਰਲਾ  ‘ਚ ਕੋਰੋਨਾ ਦੇ ਨਵੇਂ ਮਾਮਲੇ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਹੇ ਹਨ। ਪਿਛੇਲ 24 ਘੰਟਿਆਂ ‘ਚ ਸਾਹਮਣੇ ਆਏ ਕੁੱਲ ਮਾਮਲਿਆਂ ‘ਚ ਕਰੀਬ 67 ਫੀਸਦੀ ਸਿਰਫ ਇਨ੍ਹਾਂ ਪੰਜ ਰਾਜਾਂ ਨੂੰ  ਮਿਲੇ ਹਨ।

Comment here