ਖਬਰਾਂਗੁਸਤਾਖੀਆਂਦੁਨੀਆ

ਕੈਰੇਬੀਅਨ ‘ਚ ਕਿਸ਼ਤੀ ਪਲਟਨ ਨਾਲ ਇਕ ਦੀ ਮੌਤ, 16 ਲਾਪਤਾ

ਸਾਨ ਜੁਆਨ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਕੈਰੇਬੀਅਨ ਟਾਪੂ ਸੇਂਟ ਕਿਟਸ ਨੇੜੇ ਮੰਗਲਵਾਰ ਤੜਕੇ ਇਕ ਕਿਸ਼ਤੀ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 16 ਲਾਪਤਾ ਹਨ। ਸਰਕਾਰ ਦੀ ਐਂਟੀਗੁਆ ਅਤੇ ਬਾਰਬੁਡਾ ਬ੍ਰਾਡਕਾਸਟਿੰਗ ਸਰਵਿਸਿਜ਼ ਮੁਤਾਬਕ ਜਹਾਜ਼ ‘ਚ 32 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 16 ਨੂੰ ਬਚਾ ਲਿਆ ਗਿਆ ਹੈ। ਐਂਟੀਗੁਆ ਵਿੱਚ ਅਧਿਕਾਰੀਆਂ ਨੇ ਇਕ ਖੋਜ ਮੁਹਿੰਮ ਚਲਾਈ ਹੈ ਅਤੇ ਕਿਹਾ ਹੈ ਕਿ ਬਚਾਏ ਗਏ ਜ਼ਿਆਦਾਤਰ ਅਫ਼ਰੀਕਾ ਦੇ ਅਣਦੱਸੇ ਦੇਸ਼ਾਂ ਤੋਂ ਹਨ। ਐਂਟੀਗੁਆ ਅਤੇ ਬਾਰਬੁਡਾ ਕੋਸਟ ਗਾਰਡ ਦੇ ਅਧਿਕਾਰੀ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਲਾਪਤਾ ਦੀ ਭਾਲ ਜਾਰੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਰਨ ਵਾਲਾ ਵਿਅਕਤੀ ਕਿੱਥੋਂ ਦਾ ਸੀ।

Comment here