ਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਕੈਨੇਡਾ ‘ਚ ਪੰਜਾਬੀ ਬੋਲੀ ਚੌਥੇ ਸਥਾਨ ’ਤੇ ਪੁੱਜੀ

ਨਿਊਯਾਰਕ-ਸਟੈਸਟਿਕਸ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿਖੇ ਘਰਾਂ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਬਾਅਦ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਤੇ ਦਰਜ ਕੀਤੀ ਗਈ ਹੈ। ਕੈਨੇਡਾ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾ ਵਿਚ ਸਭ ਤੋਂ ਵੱਧ ਮੈਂਡਰਿਨ (531,000) ਤੇ ਉਸ ਤੋਂ ਬਾਅਦ ਪੰਜਾਬੀ (520,000) ਬੋਲਣ ਵਾਲਿਆਂ ਦਾ ਸਥਾਨ ਆਉਂਦਾ ਹੈ।
2016 ਦੀ ਮਰਦਮਸ਼ੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਵਿਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 92,000 ਹਜ਼ਾਰ ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਵੀ 92,000 ਹਜ਼ਾਰ ਦਰਜ ਕੀਤੀ ਗਈ ਹੈ। ਟੋਰਾਂਟੋ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ਵਿਚ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10 ਫੀਸਦੀ ਅਤੇ ਵੈਨਕੂਵਰ ਵਿਚ 19 ਫੀਸਦੀ ਦਰਜ ਹੋਈ ਹੈ।

Comment here