ਚੰਡੀਗੜ੍ਹ-ਪੰਜਾਬ ਚ ਚੋਣ ਸਰਗਰਮੀ ਹੋਰ ਮਘਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2 ਦਸੰਬਰ ਮੁੜ ਪੰਜਾਬ ਦਾ ਦੌਰਾ ਕਰਨਗੇ। ਬੀਤੇ ਦਿਨੀ ਵੀ ਉਹ ਪੰਜਾਬ ਦੌਰੇ ‘ਤੇ ਆਏ ਸਨ ਅਤੇ ਅਧਿਆਪਕਾਂ ਦੇ ਧਰਨੇ ਵਿੱਚ ਹਿੱਸਾ ਲਿਆ ਸੀ ਅਤੇ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਸਨ। ਹੁਣ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਕਨੀਵਨਰ 2 ਦਸੰਬਰ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਦੇ ਪ੍ਰਚਾਰ ਲਈ ਆ ਰਹੇ ਹਨ। ਅਰਵਿੰਦ ਕੇਜਰੀਵਾਲ ਇਸ ਵਾਰ ਤਿਰੰਗਾ ਯਾਤਰਾ ਕਰਨਗੇ, ਜੋ ਕਿ ਪਠਾਨਕੋਟ ਵਿੱਚ ਹੋਵੇਗੀ। ਉਨ੍ਹਾਂ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਵੀ ਤਿਰੰਗਾ ਯਾਤਰਾ ਵਿੱਚ ਨਾਲ ਹੋਣਗੇ।
ਕੇਜਰੀਵਾਲ ਦੀ ਦੋ ਨੂੰ ਪਠਾਨਕੋਟ ‘ਚ ‘ਤਿਰੰਗਾ ਯਾਤਰਾ’

Comment here