ਸਿਆਸਤਖਬਰਾਂ

ਕੇਂਦਰ ਵਲੋਂ 6 ਸੂਬਿਆਂ ਲਈ 3 ਹਜ਼ਾਰ ਕਰੋੜ ਦੀ ਐਡੀਸ਼ਨਲ ਮਦਦ ਮਨਜ਼ੂਰ

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ’ਚ 6 ਸੂਬਿਆਂ ਗੁਜਰਾਤ, ਪੱਛਮੀ ਬੰਗਾਲ, ਆਸਾਮ, ਕਰਨਾਟਕ, ਮੱਧ ਪ੍ਰਦੇਸ਼ ਅਤੇ ਉਤਰਾਖੰਡ ਲਈ ਤਿੰਨ ਹਜ਼ਾਰ 63 ਕਰੋੜ ਰੁਪਏ ਦੀ ਐਡੀਸ਼ਨਲ ਕੇਂਦਰੀ ਮਦਦ ਰਾਸ਼ੀ ਮਨਜ਼ੂਰ ਕੀਤੀ ਹੈ। ਇਹ ਰਾਸ਼ੀ ਹੜ੍ਹ, ਜ਼ਮੀਨ ਖਿੱਸਕਣ ਅਤੇ ਚੱਕਰਵਾਤ ਨਾਲ ਇਸ ਸਾਲ ਹੋਏ ਨੁਕਸਾਨ ਦੀ ਭਰਪਾਈ ਲਈ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ ਤੋਂ ਦਿੱਤੀ ਜਾਵੇਗੀ।
ਇਸ ਰਾਸ਼ੀ ‘ਚੋਂ ਤੋਕਤੇ ਪ੍ਰਭਾਵਿਤ ਗੁਜਰਾਤ ਨੂੰ 1133.35 ਕਰੋੜ, ਯਾਸ ਤੋਂ ਪ੍ਰਭਾਵਿਤ ਪੱਛਮੀ ਬੰਗਾਲ ਨੂੰ 586.59 ਕਰੋੜ, ਹੜ੍ਹ ਅਤੇ ਜ਼ਮੀਨ ਖਿੱਸਕਣ ਨਾਲ ਪ੍ਰਭਾਵਿਤ ਆਸਾਮ ਨੂੰ 51.53 ਕਰੋੜ, ਕਰਨਾਟਕ ਨੂੰ 503.06 ਕਰੋੜ, ਮੱਧ ਪ੍ਰਦੇਸ਼ ਨੂੰ 600.50 ਕਰੋੜ ਅਤੇ ਉਤਰਾਖੰਡ ਨੂੰ 187.17 ਕਰੋੜ ਰੁਪਏ ਦਿੱਤੇ ਜਾਣਗੇ। ਇਹ ਰਾਸ਼ੀ ਰਾਜ ਆਫ਼ਤ ਰਿਸਪਾਂਸ ਫ਼ੋਰਸ ਦੇ ਅਧੀਨ ਕੇਂਦਰ ਸਰਕਾਰ ਵਲੋਂ ਇਨ੍ਹਾਂ ਸੂਬਿਆਂ ਨੂੰ ਦਿੱਤੀ ਜਾ ਚੁਕੀ ਰਾਸ਼ੀ ਤੋਂ ਜ਼ਿਆਦਾ ਹੋਵੇਗੀ। ਤੋਕਤੇ ਅਤੇ ਯਾਸ ਤੋਂ ਪ੍ਰਭਾਵਿਤ ਗੁਜਾਰਤ ਅਤੇ ਪੱਛਮੀ ਬੰਗਾਲ ਨੂੰ ਮਈ ‘ਚ 1000 ਕਰੋੜ ਅਤੇ 300 ਕਰੋੜ ਰੁਪਏ ਦੀ ਰਾਸ਼ਟਰੀ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ ਤੋਂ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ ਆਫ਼ਤ ਪ੍ਰਭਾਵਿਤ ਸੂਬਿਆਂ ‘ਚ ਭੇਜੀਆਂ ਗਈਆਂ ਕੇਂਦਰੀ ਟੀਮਾਂ ਨੂੰ ਰਿਪੋਰਟ ਦੇ ਆਧਾਰ ‘ਤੇ ਇਹ ਰਾਸ਼ੀ ਅਲਾਟ ਕੀਤੀ ਹੈ।

Comment here