ਅਜਬ ਗਜਬਖਬਰਾਂਚਲੰਤ ਮਾਮਲੇ

ਕਿਸਾਨ ਨੇ ਟਰੈਕਟਰ ਨੂੰ ਬਣਾ ਦਿੱਤਾ 10 ਫੁੱਟ ਉੱਚਾ!!

ਮੁਜ਼ੱਫਰਨਗਰ-ਕੀ ਤੁਸੀਂ ਕਦੇ ਸਭ ਤੋਂ ਉੱਚੇ ਟਰੈਕਟਰ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਯੂਪੀ ਦੇ ਮੁਜ਼ੱਫਰਨਗਰ ਦੇ ਇੱਕ ਕਿਸਾਨ ਨਾਲ ਮਿਲਾਉਂਦੇ ਹਾਂ, ਜਿਸ ਨੇ 10 ਫੁੱਟ ਉੱਚਾ ਟਰੈਕਟਰ ਬਣਾ ਦਿੱਤਾ। ਕਿਸਾਨ ਜਸਵੰਤ ਸਿੰਘ ਨੇ ਆਪਣੇ ਜੌਨ ਡੀਅਰ 2002 ਮਾਡਲ ਟਰੈਕਟਰ ਨੂੰ ਮੋਡੀਫਾਈ। ਇਸ ਤੋਂ ਬਾਅਦ ਟਰੈਕਟਰ 10 ਫੁੱਟ ਉੱਚਾ ਹੋ ਗਿਆ ਹੈ। ਇਹ ਟਰੈਕਟਰ ਦਲਦਲੀ ਮਿੱਟੀ ਅਤੇ ਨਹਿਰ, ਨਦੀ ਜਾਂ ਛੱਪੜ ਨੂੰ ਆਸਾਨੀ ਨਾਲ ਪਾਰ ਕਰਦਾ ਹੈ। ਜਦੋਂ ਇਹ ਟਰੈਕਟਰ ਸੜਕ ‘ਤੇ ਆਉਂਦਾ ਹੈ ਤਾਂ ਹਰ ਕਿਸੇ ਦੀ ਨਜ਼ਰ ਇਸ ਉਤੇ ਹੁੰਦੀ ਹੈ।
ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਟਰੈਕਟਰ ਜੌਹਨ ਡੀਅਰ ਕੰਪਨੀ ਦਾ ਹੈ, ਜੋ ਕਿ ਬਹੁਤ ਮਜ਼ਬੂਤ ਹੈ। ਇਹ ਟਰੈਕਟਰ 2002 ਵਿੱਚ ਖੇਤੀਬਾੜੀ ਦੇ ਕੰਮਾਂ ਲਈ ਖਰੀਦਿਆ ਗਿਆ ਸੀ। ਇਸ ਤੋਂ ਬਾਅਦ ਆਪਣੇ ਜੌਨ ਡੀਅਰ ਟਰੈਕਟਰ ਨੂੰ ਸੋਧ ਕੇ ਇਸ ਨੂੰ 10 ਫੁੱਟ ਉੱਚਾ ਬਣਾਇਆ। ਇਹ ਵੀ ਦੱਸਿਆ ਕਿ ਇਹ ਟਰੈਕਟਰ ਉਨ੍ਹਾਂ ਥਾਵਾਂ ‘ਤੇ ਵਰਤਿਆ ਜਾਂਦਾ ਹੈ ਜਿੱਥੇ ਆਮ ਟਰੈਕਟਰ ਫੇਲ ਹੋ ਜਾਂਦੇ ਹਨ। ਜਸਵੰਤ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸ਼ੁਕਰਤਾਲ ਇਲਾਕੇ ਵਿੱਚ ਅਕਸਰ ਹੜ੍ਹਾਂ ਕਾਰਨ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ। ਪੇਂਡੂ ਖੇਤਰ ਵੀ ਮੁੱਖ ਸੜਕਾਂ ਤੋਂ ਕੱਟੇ ਹੋਏ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮੈਂ 10 ਫੁੱਟ ਉੱਚਾ ਟਰੈਕਟਰ ਬਣਾਇਆ ਹੈ, ਜਿਸ ਨਾਲ ਇਹ ਟਰੈਕਟਰ ਛੱਪੜ ਜਾਂ ਨਹਿਰ ਨੂੰ ਆਸਾਨੀ ਨਾਲ ਪਾਰ ਕਰ ਸਕਦਾ ਹੈ।

Comment here