ਅਪਰਾਧਸਿਆਸਤਖਬਰਾਂ

ਕਿਸਾਨ ਅੰਦੋਲਨ ਦੀਆਂ ਸਰਗਰਮੀਆਂ-ਜਸਟਿਸ ਜੈਨ ਕਰਨਗੇ ਯੂਪੀ ਘਟਨਾ ਦੀ ਜਾਂਚ

ਰਾਜੇਵਾਲ ਤੇ ਚੜੂਨੀ ਦੀ ਖਟਪਟ

ਨੋਨੀ ਨੂੰ ਮਿਲੀ ਜਮਾਨਤ

ਨਵੀਂ ਦਿੱਲੀ- ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਯੂ ਪੀ ਦੇ ਲਖੀਮਪੁਰ ਖੀਰੀ ਚ ਵਾਪਰੇ ਘਟਨਾਕ੍ਰਮ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ  ਦੇ ਸਾਬਕਾ ਜੱਜ ਜਸਟਿਸ ਰਾਕੇਸ਼ ਕੁਮਾਰ ਜੈਨ  ਨੂੰ ਜਾਂਚ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਹੈ ਅਤੇ ਵਿਸ਼ੇਸ਼ ਜਾਂਚ ਟੀਮ ਦਾ ਵੀ ਪੁਨਰਗਠਨ ਕੀਤਾ ਹੈ। ਇਸ ਵਿੱਚ 3 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਹੁਣ ਚਾਰਜਸ਼ੀਟ ਦਾਇਰ ਕਰਨ ਅਤੇ ਸੇਵਾਮੁਕਤ ਜੱਜ ਤੋਂ ਰਿਪੋਰਟ ਆਉਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਸੇਵਾਮੁਕਤ ਜੱਜ ਰਾਕੇਸ਼ ਕੁਮਾਰ ਜੈਨ, ਦਾ ਪਿਛੋਕੜ ਹਿਸਾਰ ਨਾਲ ਸੰਬੰਧਤ ਹੈ ਤੇ ਉਹਨਾਂ ਦੇ ਪਿਤਾ ਗੁਲਾਬ ਜੈਨ ਹਿਸਾਰ ਤੋਂ ਕਾਂਗਰਸੀ ਵਿਧਾਇਕ ਰਹਿ ਚੁਕੇ ਹਨ ਅਤੇ ਵਕੀਲ ਵੀ ਸਨ।

ਰਾਜੇਵਾਲ ਤੇ ਚੜੂਨੀ ਦੀ ਖਟਪਟ

ਚੱਲ ਰਹੇ ਕਿਸਾਨ ਅੰਦੋਲਨ ਚੋਂ ਸੁਖਦ ਸੁਨੇਹੇ ਨਹੀਂ ਆ ਰਹੇ। ਹੁਣ ਗੁਰਨਾਮ ਸਿੰਘ ਚੜੂਨੀ ਤੇ ਬਲਬੀਰ ਸਿੰਘ ਰਾਜੇਵਾਲ ਦੀ ਖਟਪਟ ਸ਼ੁਰੂ ਹੋ ਗਈ ਹੈ। ਇਸ ਦਾ ਮੁੱਖ ਕਾਰਨ ਪੰਜਾਬ ਚੋਣਾਂ ਹਨ। ਕੱਲ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੜੂਨੀ ਨਾਲ ਵੀ ਹੋਰਨਾਂ ਨੇਤਾਵਾਂ ਵਾਂਗ ਹੀ ਪੇਸ਼ ਆਇਆ ਜਾਵੇਗਾ, ਕਾਲੇ ਝੰਡੇ ਦਿਖਾ ਕੇ ਹੋਰ ਨੇਤਾਵਾਂ ਵਾਂਗ ਸਵਾਲ ਵੀ ਪੁੱਛੇ ਜਾਣਗੇ। ਦੂਜੇ ਪਾਸੇ ਚੜੂਨੀ ਨੇ ਵੀਡੀਓ ਜਾਰੀ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਦੇ ਕਿਸਾਨ ਆਗੂ ਹਰਿਆਣਾ ਦੇ ਆਗੂਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੜੂਨੀ ਨੇ ਐਲਾਨ ਕੀਤਾ ਸੀ ਕਿ ਉਹ 25 ਨਵੰਬਰ ਨੂੰ ਅੰਬਾਲਾ ਤੋਂ ਦਿੱਲੀ ਤੱਕ ਰੋਸ ਮਾਰਚ ਕੱਢਣਗੇ, ਜਿਸ ਦਿੱਲੀ ਵਿੱਚ ਬੈਠੀਆਂ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਤਾਂ  ਗੁਰਨਾਮ ਚੜੂਨੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਹੁਣ ਫਰਜ਼ੀ ਸੰਯੁਕਤ ਕਿਸਾਨ ਮੋਰਚਾ ਬਣਾ ਦਿੱਤਾ ਗਿਆ ਹੈ। ਪਰ ਅਸੀਂ ਇਸ ਅੰਦੋਲਨ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੇ। ਲੋਕਾਂ ਦੀਆਂ ਭਾਵਨਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਹਨ। ਅਸੀਂ ਅੰਦੋਲਨ ਲਈ ਸਿਰ ਝੁਕਾਉਣ ਲਈ ਤਿਆਰ ਹਾਂ। ਅਸੀਂ ਆਪਣਾ ਦਿੱਲੀ ਟੂਰ ਪ੍ਰੋਗਰਾਮ ਰੱਦ ਕਰ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਯੁਕਤ ਮੋਰਚੇ ਵਲੋਂ ਸੰਸਦ ਸੈਸ਼ਨ ਦੌਰਾਨ ਹਰ ਰੋਜ਼ 500 ਕਿਸਾਨਾਂ ਨੂੰ ਦਿੱਲੀ ਭੇਜਣ ਦੇ ਫੈਸਲੇ ਤੋਂ ਵੀ ਚੜੂਨੀ ਨਾਰਾਜ਼ ਹਨ।

ਨੋਨੀ ਨੂੰ ਮਿਲੀ ਜਮਾਨਤ

ਕਿਸਾਨ ਅੰਦੋਲਨ ਤਹਿਤ ਫਿਰੋਜ਼ਪੁਰ ਚ ਵਾਪਰੀ ਘਟਨਾ ਦੇ ਮੁੱਖ ਮੁਲਜ਼ਮ ਅਕਾਲੀ ਨੇਤਾ ਵਰਦੇਵ ਸਿੰਘ ਨੋਨੀ ਮਾਨ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ, ਪਰ ਨੋਨੀ ਮਾਨ ਦੀ ਗ੍ਰਿਫਤਾਰੀ ‘ਤੇ ਰੋਕ ਲਗਾਉਂਦੇ ਹੋਏ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਵੱਲੋਂ ਅੰਤਰਿਮ ਪੇਸ਼ਗੀ ਜ਼ਮਾਨਤ ਦਿੱਤੀ ਗਈ ਹੈ। ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ।

 

Comment here